ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਡੀਏਵੀ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਮਕੈਨੀਕਲ ਇੰਜੀਨੀਅਰਿੰਗ 'ਚ ਆਈਓਟੀ ਦੀ ਵਰਤੋਂ ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ। ਵੈਬੀਨਾਰ 'ਚ ਡਾ. ਕਪਿਲ ਕੁਮਾਰ ਗੋਇਲ, ਸਹਾਇਕ ਪੋ੍ਫੈਸਰ ਐੱਨਆਈਟੀ ਮੁੱਖ ਬੁਲਾਰੇ ਸਨ। ਕਾਰਜਕਾਰੀ ਵੀਸੀ ਡਾ. ਜਸਬੀਰ ਰਿਸ਼ੀ ਨੇ ਵੈਬੀਨਾਰ 'ਚ ਹਿੱਸਾ ਲੈਣ ਵਾਲਿਆਂ ਤੇ ਪ੍ਰਬੰਧਕਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਵਿਕਾਸ ਲਈ ਅਜਿਹੇ ਸੈਮੀਨਾਰ ਤੇ ਵੈਬੀਨਾਰ ਹੁੰਦੇ ਰਹਿਣੇ ਚਾਹੀਦੇ ਹਨ। ਰਜਿਸਟਰਾਰ ਡਾ. ਕੇਐੱਨ ਕੌਲ ਨੇ ਵੀ ਪ੍ਰਬੰਧਕਾਂ ਨੂੰ ਵੈਬੀਨਾਰ ਲਈ ਵਧਾਈ ਦਿੱਤੀ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਆਰਕੇ ਸੇਠ ਨੇ ਮੁੱਖ ਬੁਲਾਰੇ ਡਾ. ਕਪਿਲ ਕੁਮਾਰ ਗੋਇਲ ਦੀ ਜਾਣ-ਪਛਾਣ ਕਰਵਾਈ ਤੇ ਵਿਦਿਆਰਥੀਆ ਨੂੰ ਅਸ਼ੀਰਵਾਦ ਦਿੱਤਾ। ਡਾ. ਕਪਿਲ ਗੋਇਲ ਨੇ ਆਪਣੇ ਸੰਬੋਧਨ 'ਚ ਮੌਜੂਦਾ ਮੈਨੂਫੈਕਚਰਿੰਗ ਸਨੈਰੀਓ 'ਚ ਇੰਟਰਨੈੱਟ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਾਜ਼ਾਰ ਦੀ ਮੰਗ ਪੂਰੀ ਕਰਨ ਲਈ ਵਿਦਿਆਰਥੀਆ ਨੂੰ ਇਨ੍ਹਾਂ ਤਕਨੀਕਾਂ 'ਚ ਸਮਰੱਥ ਹੋਣਾ ਹੋਵੇਗਾ। ਇਸ ਮੌਕੇ ਵਿਭਾਗ ਦੇ ਹੋਰ ਫੈਕਲਟੀ ਮੈਂਬਰ ਤੇ ਵਿਦਿਆਰਥੀਆ ਨੇ ਸ਼ਮੂਲੀਅਤ ਕੀਤੀ।