ਪੰਜਾਬੀ ਜਾਗਰਣ ਕੇਂਦਰ, ਜਲੰਧਰ : ਡੀਏਵੀ ਕਾਲਜ ਦੇ ਕਾਮਰਸ ਫੋਰਮ ਵੱਲੋਂ 'ਕਾਰਪੋਰੇਟ ਗਰੂਮਿੰਗ ਵੱਲ ਹੋਲੀਸਟਿਕ ਅਪੋ੍ਚ' ਥੀਮ 'ਤੇ ਵਿੱਦਿਅਕ ਵੈਬੀਨਾਰ ਕਰਵਾਇਆ। ਵੈਬੀਨਾਰ ਦੀ ਸ਼ੁਰੂਆਤ ਮੁੱਖ ਬੁਲਾਰੇ ਅਭਿਸ਼ੇਕ ਸੂਦ ਅਤੇ ਡਾ. ਦਿਸ਼ਾ ਖੰਨਾ ਦਾ ਵੰਸ਼ਿਕਾ ਸ਼ਰਮਾ ਵੱਲੋਂ ਸਵਾਗਤ ਕੀਤਾ ਗਿਆ ਅਤੇ ਸਰੋਤਿਆਂ ਲਈ ਉਨ੍ਹਾਂ ਦੇ ਕੀਮਤੀ ਸਮੇਂ ਲਈ ਧੰਨਵਾਦ ਕੀਤਾ ਗਿਆ। ਮੁੱਖ ਬੁਲਾਰੇ ਨੇ ਵਿਸ਼ੇ ਬਾਰੇ ਸੰਖੇਪ ਜਾਣ ਪਛਾਣ ਕੀਤੀ ਅਤੇ ਫਿਰ ਪਾਵਰਪੁਆਇੰਟ ਸਲਾਈਡ ਅਤੇ ਆਪਣੇ ਖੁਦ ਦੇ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ। ਆਪਣੇ ਨੁਕਤਿਆਂ ਨੂੰ ਦਰਸਾਉਂਦੇ ਹੋਏ, ਉਨਾਂ੍ਹ ਨੇ ਵਿਦਿਆਰਥੀਆਂ ਨੂੰ ਨਮੂਨਾ ਸੀਵੀਵੀ ਪ੍ਰਦਾਨ ਕੀਤੇ। ਆਪਣਾ ਵਿਸ਼ਾ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥੀਆਂ ਦੀਆ ਸ਼ੰਕਾਵਾਂ ਦੂਰ ਕੀਤੀਆਂ। ਸੂਦ ਅਤੇ ਡਾ. ਖੰਨਾ ਨੇ ਹਰੇਕ ਪ੍ਰਸ਼ਨਕਰਤਾ ਨੂੰ ਸੰਤੁਸ਼ਟ ਕੀਤਾ। ਇਸ ਮੌਕੇ ਸਮੁੱਚੇ ਟੀਮ ਕਾਮਰਸ ਫੋਰਮ ਦੀ ਤਰਫੋਂ ਖੁਸ਼ਬੂ ਨੇ ਸੂਦ ਅਤੇ ਡਾ ਖੰਨਾ ਨੂੰ ਵਿਸ਼ੇ ਬਾਰੇ ਅਜਿਹੀ ਕੀਮਤੀ ਸਮਝ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਪੋ੍ਫੈਸਰ ਮਨੀਸ਼ ਅਰੋੜਾ, ਉਪ ਐਚਓਡੀ ਨੇ ਆਪਣੇ ਤਜਜਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਅਤੇ ਕਾਰਪੋਰੇਟ ਜਗਤ ਲਈ ਆਪਣੇ ਆਪ ਨੂੰ ਹੁਨਰਾਂ ਨਾਲ ਤਿਆਰ ਕਰਨ ਲਈ ਪੇ੍ਰਿਤ ਕਰਦਿਆਂ ਆਪਣੇ ਸੰਬੋਧਨ ਦਾ ਵਿਸਥਾਰ ਕੀਤਾ। ਉਸਨੇ ਇਕ ਹੋਰ ਵੈਬੀਨਾਰ ਵਿਚ ਸਫਲ ਹੋਣ ਲਈ ਟੀਮ ਕਾਮਰਸ ਫੋਰਮ ਨੂੰ ਵਧਾਈ ਦਿੱਤੀ ਅਤੇ ਲੈਕਚਰਾਰਾਂ ਦਾ ਧੰਨਵਾਦ ਕੀਤਾ। ਕਾਮਰਸ ਫੋਰਮ ਦੀ ਪੈ੍ਰਸੀਡੈਂਟ ਪੋ੍. ਹਿਨਾ ਅਰੋੜਾ ਨੇ ਅਖੀਰ ਵਿਚ ਸਰੋਤ ਵਿਅਕਤੀਆਂ ਦਾ ਧੰਨਵਾਦ ਕੀਤਾ ਤੇ ਵੈਬੀਨਾਰ ਕਰਵਾਉਣ ਵਿਚ ਉਸਦੇ ਸਹਿਯੋਗੀ ਅਤੇ ਟੀਮ ਦੇ ਮੈਂਬਰਾਂ ਦੀ ਸਹਾਇਤਾ ਨੂੰ ਸਵੀਕਾਰ ਕੀਤਾ। ਉਨ੍ਹਾਂ ਸਮਾਗਮ ਦੌਰਾਨ ਸਾਥੀ ਅਧਿਆਪਕਾਂ ਦੀ ਮੌਜੂਦਗੀ ਦੀ ਵੀ ਪ੍ਰਸ਼ੰਸਾ ਕੀਤੀ। ਇਸ ਮੌਕੇ ਪੋ੍. ਅਮਿਤ ਜੈਨ, ਪੋ੍. ਰਾਜੀਵ ਪੁਰੀ, ਪੋ੍. ਮਾਨਵ ਅਗਰਵਾਲ, ਪੋ੍. ਕੋਮਲ ਸੋਨੀ, ਪੋ੍. ਕੋਮਲ ਨਾਰੰਗ, ਪੋ੍. ਰਸ਼ੀਮ ਆਨੰਦ, ਪੋ੍. ਰੁਚਿਕਾ, ਪੋ੍. ਪੂਜਾ ਅਤੇ ਪੋ੍. ਕਨਿਕਾ ਚੱਢਾ ਵੀ ਵੈਬੀਨਾਰ 'ਚ ਸ਼ਾਮਲ ਹੋਏ।