ਜੇਐਨਐਨ, ਜਲੰਧਰ : ਗਣਤੰਤਰ ਦਿਵਸ 'ਤੇ ਸਵੇਰ ਤੋਂ ਚੜੀ ਤੇਜ਼ ਧੁੱਪ ਨੇ ਠੰਢ ਤੋਂ ਵੱਡੀ ਰਾਹਤ ਦਿਤੀ ਹੈ। ਹਾਲਾਂਕਿ ਫਿਲਹਾਲ ਸ਼ੀਤ ਲਹਿਰ ਦਾ ਕਹਿਰ ਜਾਰੀ ਹੈ। ਛੁੱਟੀ ਵਾਲੇ ਦਿਨ ਧੁੱਪ ਨਿਕਲਣ ਕਾਰਨ ਲੋਕ ਘਰਾਂ ਦੇ ਬਾਹਰ, ਛੱਤਾਂ 'ਤੇ ਧੁੱਪ ਸੇਕਦੇ ਨਜ਼ਰ ਆਏ। ਦੁਪਹਿਰ ਬਾਅਦ ਚੱਲਣ ਲੱਗ ਗਈ ਜਿਸ ਕਾਰਨ ਠੰਢ ਦਾ ਅਹਿਸਾਸ ਵੀ ਵੱਧ ਗਿਆ। ਜਲੰਧਰ ਵਿਚ ਐਤਵਾਰ ਨੂੰ ਵੱਧੋ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਦਿਨ ਭਰ ਬੱਦਲ ਛਾਏ ਰਹਿਣ ਅਤੇ ਬੁੱਧਵਾਰ ਨੂੰ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। ਭਾਵ ਅਜੇ ਵੀ ਸੀਤ ਲਹਿਰ ਤੋਂ ਨਿਜਾਤ ਮਿਲਦੀ ਨਜ਼ਰ ਨਹੀਂ ਆ ਰਹੀ।

ਗਣਤੰਤਰ ਦਿਵਸ 'ਤੇ ਸ਼ਤਾਬਦੀ ਐਕਸਪ੍ਰੈਸ ਡੇਢ ਘੰਟਾ ਅਤੇ ਸ਼ਾਨੇ ਪੰਜਾਬ ਐਕਸਪ੍ਰੈਸ ਲਗਪਗ 2 ਘੰਟੇ ਦੇਰੀ ਨਾਲ ਜਲੰਧਰ ਪਹੁੰਚੀਆਂ। ਇਸ ਤੋਂ ਇਲਾਵਾ ਟਾਟਾ ਮੁਰੀ ਸਾਢੇ 6 ਘੰਟੇ, ਜੰਮੂ ਤਵੀ ਐਕਸਪ੍ਰੈਸ ਸਾਢੇ 6 ਘੰਟੇ ਲੇਟ ਚਲੀਆ।

Posted By: Tejinder Thind