ਜੇਐਨਐਨ, ਜਲੰਧਰ : ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਰਲਵਾਂ ਮਿਲਵਾਂ ਮੌਸਮ ਦੇਖਣ ਨੂੰ ਮਿਲਿਆ। ਤੜਕਸਾਰ ਦੀ ਸੰਘਣੀ ਧੁੰਦ ਤੋਂ ਬਾਅਦ ਜਿਥੇ ਜਲੰਧਰ, ਲੁਧਿਆਣਾ, ਬਠਿੰਡਾ ਅਤੇ ਤਰਨਤਾਰਨ ਵਿਚ ਧੁੱਪ ਨਿਕਲੀ ਹੋਈ ਹੈ ਉਥੇ ਫਤਿਹਗੜ੍ਹ ਸਾਹਿਬ ਵਿਚ ਸਵੇਰੇ ਤੋਂ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਦੇ ਅਗਾਉਂ ਅੰਦਾਜ਼ੇ ਮੁਤਾਬਕ ਮੰਗਲਵਾਰ ਨੂੰ ਫਿਰ ਤੋਂ ਆਕਾਸ਼ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਲਿਹਾਜ਼ਾ ਤਾਪਮਾਨ ਵਿਚ ਗਿਰਾਵਟ ਆ ਸਕੀਦ ਹੈ। ਹਾਲਾਂਕਿ ਮੀਂਹ ਦੀ ਸੰਭਾਵਨਾ ਨਹੀਂ ਦੱਸੀ ਗਈ।

ਜਲੰਧਰ ਵਿਚ ਸਵੇਰੇ ਤੋਂ ਤੇਜ਼ ਧੁੱਪ ਦੇ ਅਸਰ ਨਾਲ ਘੱਟੋ ਘੱਟ ਤਾਪਮਾਨ ਵਿਚ ਇਕ ਡਿਗਰੀ ਦਾ ਇਜਾਫਾ ਹੋਇਆ ਹੈ। ਇਸ ਦੇ ਅਸਰ ਨੇ ਬਾਜ਼ਾਰਾਂ ਦੀ ਰੌਣਕ ਵਧਾ ਦਿੱਤੀ ਹੈ। ਸੋਮਵਾਰ ਨੂੰ ਵੱਧੋ ਵੱਧ ਤਾਪਮਾਨ 16 ਡਿਗਰੀ ਅਤੇ ਘੱਟੋ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

Posted By: Tejinder Thind