ਧੁੰਦ ਕਰਵਾ ਸਕਦੀ ਹੈ ਆਦਮਪੁਰ ਦਿੱਲੀ ਫਲਾਈਟ ਦੀ ਟਾਈਮਿੰਗ 'ਚ ਤਬਦੀਲੀ
Publish Date:Thu, 21 Nov 2019 06:42 PM (IST)

ਜੇਐੱਨਐੱਨ, ਜਲੰਧਰ : ਬੀਤੇ ਕੁਝ ਦਿਨਾਂ ਤੋਂ ਦੁਆਬਾ ਖੇਤਰ 'ਚ ਸਵੇਰੇ ਦੇ ਸਮੇਂ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਜਿਸ ਕਾਰਨ ਆਦਮਪੁਰ ਤੋਂ ਦਿੱਲੀ ਉਡਾਨ ਭਰਨ ਵਾਲੀ ਸਪਾਈਸ ਜੈੱਟ ਦੀ ਇਕਲੌਤੀ ਫਲਾਈਟ ਦੀ ਟਾਈਮਿੰਗ ਦੁਬਾਰਾ ਤਬਦੀਲੀ ਹੋ ਸਕਦੀ ਹੈ। ਹਾਲੇ ਅਕਤੂਬਰ 'ਚ ਹੀ ਫਲਾਈਟ ਦੀ ਟਾਈਮਿੰਗ ਵਿੰਟਰ ਸ਼ਡਿਊਲ ਮੁਤਾਬਕ ਸਵੇਰੇ 11.40 ਕੀਤੀ ਗਈ ਹੈ। ਵਿੰਟਰ ਸ਼ਡਿਊਲ ਮੁਤਾਬਕ ਫਲਾਈਟ ਦਿੱਲੀ ਤੋਂ ਸਵੇਰੇ 10.05 'ਤੇ ਆਦਮਪੁਰ ਲਈ ਉਡਾਨ ਭਰਦੀ ਹੈ ਤੇ 11.20 'ਤੇ ਫਲਾਈਟ ਦਾ ਆਦਮਪੁਰ 'ਚ ਲੈਂਡ ਕਰਨ ਦਾ ਸਮਾਂ ਤੈਅ ਹੈ। ਬੁੱਧਵਾਰ ਤੇ ਵੀਰਵਾਰ ਨੂੰ ਆਦਮਪੁਰ 'ਚ ਸਵੇਰੇ ਲਗਪਗ 11.00 ਵਜੇ ਤਕ ਧੁੰਦ ਨੇ ਆਪਣਾ ਅਸਰ ਦਿਖਾਇਆ। ਵੀਰਵਾਰ ਨੂੰ ਦਿੱਲੀ ਤੋਂ ਹੀ ਫਲਾਈਟ ਆਪਣੇ ਤੈਅ ਸਮੇਂ ਤੋਂ ਲਗਪਗ ਪੌਣੇ ਘੰਟੇ ਦੀ ਦੇਰੀ ਨਾਲ ਟੇਕ ਆਫ ਕੀਤੀ। ਫਲਾਈਟ ਦਾ ਆਦਮਪੁਰ ਲਈ ਉਡਾਨ ਭਰਨ ਦਾ ਸਮਾਂ 10.05 ਤੈਅ ਹੈ ਪਰ ਫਲਾਈਟ 10.50 'ਤੇ ਉਡਾਨ ਭਰ ਸਕੀ। ਵਾਪਸੀ 'ਤੇ ਵੀ ਆਦਮਪੁਰ ਤੋਂ ਫਲਾਈਟ ਉਡਾਨ ਭਰਨ ਦੇ ਆਪਣੇ ਤੈਅ ਸਮੇਂ ਤੋਂ ਲਗਪਗ ਇਕ ਘੰਟਾ ਤਕ ਪਿਛੜ ਗਈ। ਫਲਾਈਟ 11.40 ਦੀ ਬਜਾਏ 12.40 'ਤੇ ਦਿੱਲੀ ਲਈ ਰਵਾਨਾ ਹੋਈ।
