ਪੱਤਰ ਪੇ੍ਰਕ, ਨਕੋਦਰ : ਸਦਰ ਪੁਲਿਸ ਨੇ ਨਕੋਦਰ-ਜਲੰਧਰ ਮੁੱਖ ਮਾਰਗ 'ਤੇ ਪਿੰਡ ਕੰਗ ਸਾਹਬੂ ਨੇੜੇ ਨਾਕਾਬੰਦੀ ਦੌਰਾਨ ਸਫ਼ਾਰੀ 'ਚ ਸਵਾਰ ਤਿੰਨ ਨੌਜਵਾਨਾਂ ਨੂੰ 2 ਦੇਸੀ ਪਿਸਤੌਲ, 5 ਰੌਂਦ ਤੇ 4 ਕਾਰਤੂਸ ਬਰਾਮਦ ਕੀਤੇ।

ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪਿੰਡ ਕੰਗ ਸਾਹਬੂ ਤੋਂ ਅੱਧਾ ਕਿਲੋਮੀਟਰ ਦੂਰ ਨਕੋਦਰ ਸਾਈਡ ਨਾਕਾਬੰਦੀ ਕੀਤੀ ਹੋਈ ਸੀ। ਨਕੋਦਰ ਵੱਲੋਂ ਆਈ ਸਫਾਰੀ ਗੱਡੀ ਨੂੰ ਰੋਕਣ ਲਈ ਇਸ਼ਾਰਾ ਕੀਤਾ ਤਾਂ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਬੈਰੀਕੇਡ ਅੱਗੇ ਕਰ ਕੇ ਗੱਡੀ ਰੋਕ ਲਈ 'ਤੇ ਸਵਾਰ 3 ਨੌਜਵਾਨਾਂ ਨੂੰ ਕਾਬੂ ਕਰ ਲਿਆ।

ਤਲਾਸ਼ੀ ਦੇ ਦੌਰਾਨ ਗੱਡੀ ਦੇ ਚਾਲਕ ਮੁਲਜ਼ਮ ਜੋਗਰਾਜ ਸਿੰਘ ਕੋਲੋਂ ਇਕ ਦੇਸੀ ਪਿਸਟਲ, 5 ਜ਼ਿੰਦਾ ਰੌਂਦ ਬਰਾਮਦ ਹੋਏ। ਗੱਡੀ ਦੀ ਪਿਛਲੀ ਸੀਟ 'ਤੇ ਬੈਠੇ ਰਜਤ ਕੋਲੋਂ ਇਕ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਹੋਇਆ। ਡਰਾਈਵਰ ਦੀ ਨਾਲ ਦੀ ਸੀਟ 'ਤੇ ਬੈਠੇ ਗੁਰਪ੍ਰੀਤ ਸਿੰਘ ਗੋਪੀ ਕੋਲੋਂ 4 ਕਾਰਤੂਸ 12 ਬੋਰ ਬਰਾਮਦ ਹੋਏ। ਤਿੰਨ ਨੌਜਵਾਨ ਪਿੰਡ ਫੋਲੜੀਵਾਲ ਦੇ ਹਨ।

ਜੋਗਰਾਜ ਤੇ ਪਹਿਲਾਂ ਵੀ ਦਰਜ ਹਨ ਕਈ ਮੁਕੱਦਮੇ

ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਜੋਗਰਾਜ ਸਿੰਘ ਤੇ ਪਹਿਲਾਂ ਵੀ ਲੁੱਟਾਂ-ਖੋਹਾਂ ਅਤੇ ਲੜਾਈ-ਝਗੜੇ ਦੇ ਕਈ ਮੁਕੱਦਮੇ ਦਰਜ ਹਨ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਖੁਲਾਸੇ ਹੋਣ ਦੀ ਉਮੀਦ ਹੈ।