ਪੱਤਰ ਪੇ੍ਰਰਕ, ਜਲੰਧਰ : ਪਿਛਲੇ ਸੱਤ ਮਹੀਨਿਆਂ ਤੋਂ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਦੀ ਉਡੀਕ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਸੂਬੇ ਦੇ ਅਹਿਮ ਜ਼ਿਲ੍ਹੇ ਜਲੰਧਰ 'ਚ ਅਗਸਤ ਮਹੀਨੇ ਤੋਂ ਬਾਅਦ ਕੋਈ ਵੀ ਪੱਕਾ ਆਰਟੀਏ ਨਿਯੁਕਤ ਨਹੀਂ ਕੀਤਾ ਗਿਆ ਜਿਸ ਕਾਰਨ ਦਫ਼ਤਰ 'ਚ ਅਰਜ਼ੀਆਂ ਦੇ ਢੇਰ ਲੱਗ ਗਏ ਹਨ। ਇਸ ਸਮੇਂ ਜਲੰਧਰ ਦੇ ਸਕੱਤਰ ਆਰਟੀਏ ਦਾ ਵਾਧੂ ਕਾਰਜਭਾਰ ਹੁਸ਼ਿਆਰਪੁਰ ਆਰਟੀਏ ਪ੍ਰਦੀਪ ਸਿੰਘ ਿਢੱਲੋਂ ਵੱਲੋਂ ਸੰਭਾਲਿਆ ਜਾ ਰਿਹਾ ਹੈ ਪਰ ਉਹ ਵੀ ਹਫ਼ਤੇ ਵਿਚ ਦੋ ਦਿਨ ਵੀ ਉਪਲੱਬਧ ਨਹੀਂ ਹੋ ਰਹੇ। ਬਿਨੈਕਾਰਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਆਰਟੀਏ ਸੋਮਵਾਰ ਤੇ ਸ਼ੁੱਕਰਵਾਰ ਨੂੰ ਜਲੰਧਰ 'ਚ ਉਪਲੱਬਧ ਹੋਵੇਗਾ ਪਰ ਸ਼ੁੱਕਰਵਾਰ ਨੂੰ ਵੀ ਆਰਟੀਏ ਦਫ਼ਤਰ 'ਚ ਉਪਲੱਬਧ ਨਹੀਂ ਹੋ ਸਕਿਆ। ਆਰਟੀਏ ਨਾ ਹੋਣ ਕਾਰਨ ਲੋਕਾਂ ਦੇ ਡਰਾਈਵਿੰਗ ਲਾਇਸੈਂਸ, ਰਜਿਸਟੇ੍ਸ਼ਨ ਸਰਟੀਫਿਕੇਟ (ਆਰਸੀ) ਦਾ ਕੰਮ ਫਸ ਕੇ ਰਹਿ ਗਏ ਹਨ। ਇਸ ਕਾਰਨ ਬਿਨੈਕਾਰਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਆਰਟੀਏ ਦਫ਼ਤਰ ਦੇ ਮੁਲਾਜ਼ਮ ਸਾਰਾ ਦਿਨ ਦਫ਼ਤਰ 'ਚ ਮੌਜੂਦ ਨਹੀਂ ਹੁੰਦੇ ਹਨ। ਹਾਲਾਂਕਿ ਜਿਹੜੇ ਲੋਕ ਏਜੰਟਾਂ ਰਾਹੀਂ ਆਪਣਾ ਕੰਮ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦਾ ਕੰਮ ਵੀ ਵਾਧੂ ਪੈਸੇ ਦੇ ਕੇ ਕਰਵਾਇਆ ਜਾ ਰਿਹਾ ਹੈ। ਮਧੂਸੁਦਨ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਇਕ ਮਹੀਨੇ ਤੋਂ ਆਰਟੀਏ ਨੂੰ ਮਿਲਣ ਦੀ ਕਈ ਵਾਰ ਕੋਸ਼ਿਸ਼ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਆਰਟੀਏ ਨਾਲ ਮੁਲਾਕਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਨਵਿਆਉਣ ਲਈ ਦਿੱਤਾ ਗਿਆ ਸੀ ਪਰ ਵਾਪਸ ਨਹੀਂ ਮਿਲਿਆ ਹੈ। ਉਨ੍ਹਾਂ ਕਈ ਵਾਰ ਮੁਲਾਜ਼ਮਾਂ ਨਾਲ ਗੱਲ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਸਬੰਧੀ ਆਰਟੀਏ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਆਰਟੀਏ ਮੀਨੂੰ ਨੇ ਕਿਹਾ ਕਿ ਉਸ ਨੂੰ ਡਰਾਈਵਿੰਗ ਲਾਇਸੈਂਸ ਦੇ ਟੈਸਟ ਲਈ 30 ਮਾਰਚ ਦੀ ਤਰੀਕ ਦਿੱਤੀ ਗਈ ਸੀ ਪਰ ਬਾਅਦ 'ਚ ਇਹ ਸੁਨੇਹਾ ਮਿਲਿਆ ਕਿ ਉਸ ਦਿਨ ਛੁੱਟੀ ਹੈ ਪਰ ਫਿਰ ਕਦੋਂ ਸੱਦਿਆ ਜਾਵੇ। ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।