ਪਿ੍ਰਤਪਾਲ ਸਿੰਘ, ਸ਼ਾਹਕੋਟ : ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਫਾਰ ਵਿਮੈਨ ਢੰਡੋਵਾਲ ਵਿਖੇ ਲੜਕੀਆਂ ਲਈ ਕਿੱਤਾ ਮੁਖੀ ਕੋਰਸ ਦੀ ਲੋੜ ਨੂੰ ਮਹਿਸੂਸ ਕਰਦਿਆਂ ਚਾਰ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿੰ੍ਸੀਪਲ ਡਾਕਟਰ ਸੁਰਜੀਤ ਕੌਰ ਨੇ ਦੱਸਿਆ ਕਿ ਇਸ ਸ਼ੈਸਨ ਤੋਂ ਸ਼ੁਰੂ ਕੀਤੇ ਗਏ ਇਨ੍ਹਾਂ ਕੋਰਸਾਂ ਵਿਚ ਇਕ ਸਾਲ ਦਾ ਸਰਟੀਫਿਕੇਟ ਇਨ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ, ਕੰਪਿਊਟਰ ਐਪਲੀਕੇਸ਼ਨ ਅਤੇ 'ਛੇ ਮਹੀਨੇ ਦੇ 'ਡੈਸਕ ਟਾਪ ਪਬਲਿਸ਼ਿੰਗ' ਤੇ 'ਡਾਟਾ ਐਂਟਰੀ ਆਪਰੇਟਰ' ਕੋਰਸ ਸ਼ਾਮਲ ਹਨ ਉਨ੍ਹਾਂ ਕਿਹਾ ਕਿ ਚਾਰੇ ਕੋਰਸ ਕਮਿਊਨਿਟੀ ਪਾਲੀਟੈਕਨਿਕ ਕਾਲਜ ਪਲਾਹੀ (ਫਗਵਾੜਾ) ਤੋਂ ਮਾਨਤਾ ਪ੍ਰਰਾਪਤ ਹਨ। ਪਿ੍ਰੰਸੀਪਲ ਡਾਕਟਰ ਸੁਰਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਤੋਂ ਬਾਅਦ ਆਸਾਨੀ ਨਾਲ ਨੌਕਰੀ ਮਿਲ ਸਕਦੀ ਹੈ, ਜਦ ਕਿ ਇਕ ਸਾਲਾ ਅਰਲੀ ਚਾਈਲਡਹੁੱਡ ਕੇਅਰ ਕੋਰਸ ਕਰ ਚੁੱਕਿਆਂ ਦੀ ਕੈਨੇਡਾ ਵਿਚ ਵੀ ਭਾਰੀ ਮੰਗ ਹੈ ਤੇ ਇਸ ਕੋਰਸ ਉਪਰੰਤ ਵਿਦੇਸ਼ 'ਚ ਵੀ ਨੌਕਰੀ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸੈਸ਼ਨ ਲਈ ਦਾਖ਼ਲੇ ਚੱਲ ਰਹੇ ਹਨ ਤੇ ਲੜਕੀਆਂ ਇਨ੍ਹਾਂ ਕੋਰਸਾਂ 'ਚ ਦਾਖ਼ਲਾ ਲੈ ਕੇ ਆਪਣਾ ਭਵਿੱਖ ਬਣਾ ਸਕਦੀਆਂ ਹਨ ।