ਅਰਸ਼ਦੀਪ ਸਿੰਘ ਮਲਸੀਆਂ : ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਰਾਮ ਮੂਰਤੀ, ਪਿ੍ਰੰਸੀਪਲ ਵੰਦਨਾ ਧਵਨ, ਵਾਈਸ ਪਿੰ੍ਸੀਪਲ ਸੰਦੀਪ ਕੌਰ ਤੇ ਐਡਮਿਨ ਹੈੱਡ ਤੇਜਪਾਲ ਸਿੰਘ ਦੀ ਅਗਵਾਈ ਹੇਠ ਵਰਚੂਅਲ ਅਧਿਆਪਕ-ਮਾਪੇ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਸੈਸ਼ਨ 2021 ਤਹਿਤ ਪ੍ਰਰੀਓਡਿਕ ਟੈਸਟ ਦਾ ਨਤੀਜਾ ਐਲਾਨਿਆ ਗਿਆ।

ਸਕੂਲ ਦੇ ਚਾਰੇ ਕੋਆਰਡੀਨੇਟਰ ਤਵਲੀਨ ਚੁੱਗ, ਸ਼ਗੁਨ, ਸਪਨਾ ਸ਼ਰਮਾ ਤੇ ਨੇਹਾ ਭੱਲਾ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਅਧਿਆਪਕਾਂ ਨੇ ਕੁਝ ਦਿਨ ਪਹਿਲਾਂ ਆਨਲਾਈਨ ਪ੍ਰਰੀਓਡਿਕ ਟੈਸਟ ਲਏ ਗਏ ਤੇ ਵਰਚੂਅਲ ਅਧਿਆਪਕ-ਮਾਪੇ ਮੀਟਿੰਗ ਰਾਹੀਂ ਵਿਦਿਆਰਥੀਆਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਫੀਡਬੈੱਕ ਲਿਆ। ਸਕੂਲ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਇਸ ਅਧਿਆਪਕ-ਮਾਪੇ ਮੀਟਿੰਗ 'ਚ ਹਿੱਸਾ ਲਿਆ ਤੇ ਅਧਿਆਪਕਾਂ ਵੱਲੋਂ ਕੀਤੇ ਜਾਣ ਵਾਲੇ ਉੱਦਮਾਂ ਦੀ ਪ੍ਰਸ਼ੰਸਾ ਕੀਤੀ। ਇਸ ਉਪਰੰਤ ਪ੍ਰਰੀਓਡਿਕ ਟੈਸਟ-2 ਦਾ ਨਤੀਜਾ ਐਲਾਨਿਆ ਗਿਆ। ਸਕੂਲ ਦੇ ਵਾਈਸ ਪਿੰ੍ਸੀਪਲ ਸੰਦੀਪ ਕੌਰ ਨੇ ਵਿਦਿਆਰਥੀਆਂ ਨੂੰ ਚੰਗਾ ਨਤੀਜਾ ਲਿਆਉਣ 'ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।