ਜੇਐੱਨਐੱਨ, ਜਲੰਧਰ : ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ ਫੇਸਬੁੱਕ ਅਕਾਊਂਟ ਪਾਕਿਸਤਾਨ 'ਚ ਬੈਠੇ ਇਕ ਹੈਕਰ ਨੇ ਹੈਕ ਕਰ ਲਿਆ। ਸਾਂਪਲਾ ਨੂੰ ਇਸ ਦਾ ਪਤਾ ਚਲਿਆ ਜਦੋਂ ਮੰਗਲਵਾਰ ਨੂੰ ਉਨ੍ਹਾਂ ਦੇ ਕਿਸੇ ਜਾਣ-ਪਛਾਣ ਵਾਲੇ ਨੇ ਉਨ੍ਹਾਂ ਨੂੰ ਇਸ ਬਾਰੇ 'ਚ ਫੋਨ ਕੀਤਾ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੀ ਫੇਸਬੁੱਕ ਖੋਲ੍ਹੀ ਤਾਂ ਉਨ੍ਹਾਂ ਨੇ ਅਪਲੋਡ ਹੋਈ ਪੋਸਟ ਡਿਲੀਟ ਕਰ ਦਿੱਤੀ। ਵਿਜੈ ਸਾਂਪਲਾ ਨੇ ਇਸ ਸਬੰਧ 'ਚ ਹੁਸ਼ਿਆਰਪੁਰ ਦੇ ਸਾਈਬਰ ਕ੍ਰਾਈਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਹੈ।

ਦੋ ਸਾਲ ਪਹਿਲਾਂ ਵੀ ਹੈਕ ਹੋਇਆ ਸੀ ਅਕਾਊਂਟ

ਫੇਸਬੁੱਕ ਅਕਾਊਂਟ ਪਾਕਿਸਤਾਨ ਦੇ ਕਾਦਿਰ ਨਿਜ਼ਾਮਨੀ ਨੇ ਹੈਕ ਕੀਤਾ ਹੈ। ਵਿਜੈ ਸਾਂਪਲਾ ਦੇ ਬੇਟੇ ਸਾਹਿਲ ਸਾਂਪਲਾ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਵੀ ਪਾਕਿਸਤਾਨ ਦੇ ਹੀ ਇਕ ਹੈਕਰ ਨੇ ਉਨ੍ਹਾਂ ਦੇ ਪਿਤਾ ਦਾ ਫੇਸਬੁੱਕ ਅਕਾਊਂਟ ਹੈਕ ਕਰ ਉਸ 'ਤੇ ਪਾਕਿਸਤਾਨੀ ਹਮਾਇਤੀ ਨਾਅਰੇ ਲਿਖੇ ਦਿੱਤੇ ਸਨ। ਉਦੋਂ ਉਨ੍ਹਾਂ ਦੇ ਪਿਤਾ ਕੇਂਦਰ 'ਚ ਮੰਤਰੀ ਸਨ।

Posted By: Amita Verma