ਜੇਐੱਨਐੱਨ, ਜਲੰਧਰ : ਨਗਰ ਨਿਗਮ ਵੱਲੋਂ ਟਿੱਕੀ ਵਾਲਾ ਚੌਕ ਤੋਂ ਕਬਜ਼ੇ ਹਟਾਉਣ ਦਾ ਵਿਰੋਧ ਕਰ ਰਹੇ ਲੋਕਾਂ ਨੇ ਬੁੱਧਵਾਰ ਸਵੇਰੇ ਜਯੋਤੀ ਚੌਕ 'ਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਦਰਸ਼ਨ 'ਚ ਨੇੜੇ-ਤੇੜੇ ਦੇ ਖੇਤਰ ਦੇ ਰੇਹੜੀ ਵਾਲੇ, ਫਲ ਵਿਕਰੇਤਾ ਸਬਜ਼ੀ ਮੰਡੀ ਸੁਦਾਮਾ ਮਾਰਕਿਟ ਦੇ ਲੋਕ ਵੀ ਸ਼ਾਮਲ ਹਨ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਗਰੀਬਾਂ ਨੂੰ ਉਜਾੜਨ ਦੀ ਬਜਾਏ ਪਹਿਲਾਂ ਅਮੀਰਾਂ ਦੇ ਕਬਜ਼ੇ ਹਟਾਏ ਜਾਣ।

ਪ੍ਰਦਰਸ਼ਨ ਨੂੰ ਦੇਖਦਿਆਂ ਚੌਕ 'ਚ ਭਾਰੀ ਗਿਣਤੀ 'ਚ ਪੁਲਿਸ ਬਲ ਵੀ ਤਾਇਨਾਤ ਹੈ। ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰ ਰਹੇ ਸ਼ਸ਼ੀ ਸ਼ਰਮਾ ਤੇ ਵਿਪਨ ਸਭਰਵਾਲ ਨੇ ਮੇਅਰ ਆਫ਼ਿਸ 'ਚ ਮੇਅਰ ਜਗਦੀਸ਼ ਰਾਜ ਰਾਜਾ ਤੇ ਵਿਧਾਇਕ ਰਾਜਿੰਦਰ ਬੇਰੀ ਨਾਲ ਮੁਲਾਕਾਤ ਕੀਤੀ ਹੈ। ਵਿਧਾਇਕ ਬੇਰੀ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਗੈਰ-ਕਾਨੂੰਨੀ ਕਬਜ਼ੇ ਨੂੰ ਬਰਾਦਸ਼ਤ ਨਹੀਂ ਕੀਤਾ ਜਾਵੇਗਾ, ਚਾਹੇ ਉਹ ਕਿਸੇ ਦਾ ਵੀ ਹੋਵੇ।

ਵਿਧਾਇਕ ਨੇ ਕਿਹਾ ਕਿ ਸਾਰਿਆਂ ਨੂੰ ਵੇਡਿੰਗ ਜੋਨ 'ਚ ਥਾਂ ਮਿਲੇਗੀ ਪਰ ਇਸ ਤਰ੍ਹਾਂ ਪ੍ਰਦਰਸ਼ਨ ਕਰ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਲਾਡੋਵਾਲੀ ਰੋਡ 'ਤੇ ਵੀ ਦੁਕਾਨਦਾਰਾਂ ਨੇ ਕਬਜ਼ੇ ਹਟਾ ਦਿੱਤੇ ਹਨ ਤੇ ਅੱਜ ਸ਼ਾਮ ਦਾ ਅਲਟੀਮੇਟਮ ਖ਼ਤਮ ਹੋਣ ਤਕ ਸੜਕ ਪੂਰੀ ਤਰ੍ਹਾਂ ਸਾਫ਼ ਹੋ ਜਾਣ ਦੀ ਉਮੀਦ ਹੈ।

Posted By: Amita Verma