ਜੇਐੱਨਐੱਨ, ਜਲੰਧਰ : ਕੋਰੋਨਾ ਵੈਕਸੀਨ ਨੂੰ ਲੈ ਕੇ ਸ਼ਹਿਰਵਾਸੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਵੀਰਵਾਰ ਦੁਪਹਿਰ ਦੋ ਵਜੇ ਤੋਂ ਕਰੀਬ ਜਲੰਧਰ ਦੇ ਸਿਵਲ ਸਰਜਨ ਆਫਿਸ 'ਚ ਕੋਰੋਨਾ ਵੈਕਸੀਨ ਦੀ 16,490 ਖ਼ੁਰਾਕਾਂ ਪਹੁੰਚ ਗਈਆਂ ਹਨ। ਇਨ੍ਹਾਂ ਨੂੰ ਲੈ ਕੇ ਚੰਡੀਗੜ੍ਹ ਡਿਪੋ ਸਿਹਤ ਵਿਭਾਗ ਦੀ ਵੈਨ ਰਵਾਨਾ ਹੋ ਗਈ ਹੈ। ਸਿਵਲ ਸਰਜਨ ਡਾ.ਬਲਵੰਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 6 ਵਜੇ ਵੈਕਸੀਨ ਵੈਨ ਨੂੰ ਲੈ ਕੇ ਡਾਈਵਰ ਅਵਤਾਰ ਸਿੰਘ ਰਵਾਨਾ ਹੋ ਚੁੱਕੇ ਹਨ। ਵੈਕਸੀਨ ਵੈਨ ਨਾਲ ਜਲੰਧਰ ਤੋਂ ਹੀ ਪੁਲਿਸ ਦੇ ਚਾਰ ਮੁਲਾਜ਼ਮਾਂ ਨੂੰ ਲੈ ਕੇ ਇਕ ਪਾਇਲਟ ਗੱਡੀ ਰਵਾਨਾ ਹੋਈ ਸੀ। ਚੰਡੀਗੜ੍ਹ 'ਚ ਸੈਕਟਰ-24 'ਚ ਬਣਾਏ ਗਏ ਵੈਕਸੀਨ ਡਿਪੋ ਤੋਂ ਗੱਡੀ 'ਚ ਵੈਕਸੀਨ ਦੀਆਂ ਖੁਰਾਕਾਂ ਲੋਡ ਕਰਵਾ ਦਿੱਤੀਆਂ ਹਨ। ਚੰਡੀਗੜ੍ਹ 'ਚ ਵੈਕਸੀਨ ਸਿਹਤ ਵਿਭਾਗ ਦੇ ਮੁੱਖ ਸਕੱਤਰ ਹੁਸਨ ਲਾਲ ਨੇ ਕੀਤੀ।

Posted By: Amita Verma