ਮਨਜੀਤ ਮੱਕੜ, ਗੁਰਾਇਆ : ਕੋਰੋਨਾ ਮਹਾਮਾਰੀ ਸਾਲ 2019 ਵਿਚ ਪੂਰੇ ਦੇਸ਼ ਵਿਚ ਆਈ ਸੀ ਜਿਸ ਕਰ ਕੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਆਪੋ-ਆਪਣੇ ਦੇਸ਼ ਵਿਚ ਲਾਕਡਾਊਨ ਕਰ ਦਿੱਤਾ ਸੀ। ਉਨ੍ਹਾਂ ਦਿਨਾਂ ਵਿਚ ਸਾਰੇ ਲੋਕ ਘਰਾਂ 'ਚ ਬੰਦ ਸਨ, ਕੋਰੋਨਾ ਕਰ ਕੇ ਕਈ ਲੋਕਾਂ ਨੇ ਨੌਕਰੀਆਂ ਵੀ ਗੁਆ ਲਈਆਂ ਸਨ। ਮਹਾਮਾਰੀ ਕਾਰਨ ਲੱਖਾਂ ਲੋਕਾਂ ਦੀਆਂ ਮੌਤਾਂ ਹੋਈਆਂ, ਹਸਤਪਾਲ ਵੀ ਪੂਰੀ ਤਰ੍ਹਾਂ ਨਾਲ ਭਰੇ ਹੋਏ ਸਨ। ਇਸ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਦੁਨੀਆ ਵੈਕਸੀਨ ਦਾ ਇੰਤਜ਼ਾਰ ਕਰ ਰਹੀ ਸੀ। ਕਾਫੀ ਟਰਾਇਲਾਂ ਤੋਂ ਬਾਅਦ ਅੱਜ ਵੈਕਸੀਨ ਪੂਰੇ ਦੇਸ਼ ਵਿਚ ਲੱਗ ਰਹੀ ਹੈ ਤੇ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ।

ਇਸ ਤਹਿਤ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਰੁੜਕਾ ਕਲਾਂ ਦੇ ਮਿੰਨੀ ਪ੍ਰਰਾਇਮਰੀ ਹੈਲਥ ਸੈਂਟਰ ਰੁੜਕਾ ਕਲਾਂ ਵਿਖੇ ਵੈਕਸੀਨ ਲਾਈ ਜਾ ਰਹੀ ਹੈ ਪਰ ਕੁਝ ਲੋਕ ਆਪਣੀ ਕਿਸੇ ਬਿਮਾਰੀ ਕਾਰਨ ਹਸਤਪਾਲ ਨਹੀਂ ਜਾ ਸਕੇ। ਗ੍ਰਾਮ ਪੰਚਾਇਤ, ਵਾਈਐੱਫਸੀ, ਰੋਟਰੀ ਕਲੱਬ ਰੁੜਕਾ ਕਲਾਂ ਤੇ ਸਮੂਹ ਹਸਤਪਾਲ ਦੇ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਰਵਿਦਾਸ ਪਾਰਕ ਪਿੰਡ ਰੁੜਕਾ ਕਲਾਂ ਵਿਖੇ ਵੈਕਸੀਨੇਸ਼ਨ ਕੈਂਪ ਲਾਇਆ ਗਿਆ। ਇਸ ਮੌਕੇ ਵੈਕਸੀਨ ਕੈਂਪ ਦਾ ਉਦਘਾਟਨ ਸਰਪੰਚ ਕੁਲਵਿੰਦਰ ਕੌਰ ਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਰੀਬਨ ਕੱਟ ਕੇ ਕੀਤਾ। ਬਾਅਦ 'ਚ ਵੈਕਸੀਨ ਲਾਉਣ ਆਏ ਲੋਕਾਂ 'ਚ ਲੱਡੂ ਵੰਡੇ ਗਏ। ਇਸ ਮਗਰੋਂ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਗਈ ਜਿਸ ਵਿਚ 30 ਤੋਂ ਵੱਧ ਲੋਕਾਂ ਦੇ ਵੈਕਸੀਨ ਲਾਈ ਗਈ। ਇਹ ਵੈਕਸੀਨ ਕੈਂਪ ਸਵੇਰੇ 9:30 ਤੋਂ ਸ਼ੁਰੂ ਹੋ ਕੇ ਦੁਪਹਿਰੇ 1 ਵਜੇ ਤਕ ਲਾਇਆ ਗਿਆ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਪੰਚ ਮਨਪ੍ਰਰੀਤ ਸਿੰਘ, ਪੰਚ ਜਸਵੰਤ ਸਿੰਘ, ਪੰਚ ਹਰਭਜਨ ਲਾਲ, ਪੰਚ ਬਲਵਿੰਦਰ ਕੌਰ, ਸਾਬਕਾ ਪੰਚ ਡਾ. ਲਵਲੀ ਤੇ ਮਿੰਨੀ ਪ੍ਰਰਾਇਮਰੀ ਹੈਲਥ ਸੈਂਟਰ ਦਾ ਸਮੂਹ ਸਟਾਫ ਹਰਵਿੰਦਰ ਕੌਰ, ਡਾ. ਸ਼ਿਖਾ, ਜਗਤਾਰ ਸਿੰਘ, ਮਨਪ੍ਰਰੀਤ ਕੌਰ, ਊਸ਼ਾ ਰਾਣੀ, ਜਤਿੰਦਰਪਾਲ ਸਿੰਘ, ਸੋਮ ਦਲੀਪ, ਅੰਮਿ੍ਤ ਤੇ ਵਾਈਐੱਫਸੀ ਤੋਂ ਸੁਖਵਿੰਦਰ ਬਿੰਦਰ, ਕਪਿਲ ਵਰਮਾ, ਮੋਨਿਕਾ, ਹਰਦੇਵ, ਗਗਨਦੀਪ ਸਿੰਘ, ਜਸਪ੍ਰਰੀਤ ਕੌਰ, ਨਵਜੋਤ ਤੇ ਹੋਰ ਮੈਂਬਰ ਸ਼ਾਮਲ ਸਨ।