ਸਤਿੰਦਰ ਸ਼ਰਮਾ, ਫਿਲੌਰ : ਸਥਾਨਕ ਰੇਲਵੇ ਪੁਲਿਸ ਚੌਕੀ ਦੇ ਏਐੱਸਆਈ ਿਛੰਦਾ ਸਿੰਘ ਤੇ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਪੁਲਿਸ ਨੂੰ ਸਥਾਨਕ ਸਤਲੁਜ ਦਰਿਆ ਤੋਂ ਲੰਘਦੇ ਰੇਲਵੇ ਪੁਲ ਹੇਠੋਂ ਇਕ 35-36 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਮਿ੍ਤਕ ਕਿਸੇ ਚੱਲਦੀ ਗੱਡੀ 'ਚੋਂ ਡਿੱਗਿਆ ਲੱਗਦਾ ਹੈ, ਉਸ ਦੇ ਸਿਰ ਦੇ ਪਿਛਲੇ ਪਾਸੇ ਡੰੂਘਾ ਜ਼ਖਮ ਹੈ, ਹੋ ਸਕਦਾ ਹੈ ਪੁਲ ਦੇ ਕਿਸੇ ਗਾਰਡਰ ਜਾਂ ਇੰਗਲੈਰਨ ਨਾਲ ਟਕਰਾ ਗਿਆ ਹੋਵੇਗਾ। ਮਿ੍ਤਕ ਦਾ ਰੰਗ ਸਾਂਵਲਾ, ਦਾੜ੍ਹੀ-ਮੁੱਛਾਂ ਹਲਕੀ ਕਰਵਾਈ ਹੈ, ਅਸਮਾਨੀ ਰੰਗ ਦੀ ਕਮੀਜ਼, ਹਰੇ ਰੰਗ ਦਾ ਲੋਅਰ ਪਾਇਆ ਹੋਇਆ ਹੈ। ਸੱਜੀ ਬਾਂਹ 'ਤੇ ਹਿੰਦੀ 'ਚ 'ਓਮ' 'ਸ਼੍ਰੀ ਰਾਮ' ਤੇ ਰਾਜੂ ਲਿਖਿਆ ਹੋਇਆ ਹੈ। ਪਛਾਣ ਵਾਸਤੇ ਲਾਸ਼ 72 ਘੰਟੇ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਰੱਖਵਾ ਦਿੱਤੀ ਹੈ।