ਹਰਜਿੰਦਰ ਸਿੰਘ ਖਾਨਪੁਰ, ਅੱਪਰਾ : ਐੱਸਸੀ/ਬੀਸੀ ਪੰਚ ਸਰਪੰਚ ਯੂਨੀਅਨ ਤਹਿਸੀਲ ਫਿਲੌਰ ਦੀ ਇਕੱਤਰਤਾ ਕਸਬਾ ਅੱਪਰਾ ਵਿਖੇ ਹੋਈ। ਦੇਸ ਰਾਜ ਮੱਲ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਮੌਕੇ ਡਾ. ਪੰਪੋਸ਼ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉਸ ਦੀ ਬੇਵਕਤੀ ਮੌਤ 'ਤੇ ਸ਼ੋਕ ਜ਼ਾਹਿਰ ਕਰਦਿਆਂ ਮੰਗ ਕੀਤੀ ਗਈ ਕਿ ਉਸ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਟਿੱਪਣੀ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਬਦਲਾਖੋਰੀ ਦੀ ਭਾਵਨਾ ਨਾਲ ਜੰਗੀ ਸ਼ਹੀਦਾਂ ਦੀ ਯਾਦਗਾਰ 'ਤੇ ਵਿਜੀਲੈਂਸ ਜਾਂਚ ਦੀ ਨਿਖੇਧੀ ਦੇ ਮਤੇ ਵੀ ਪਾਸ ਕੀਤੇ ਗਏ। ਹਾਜ਼ਰ ਮੈਂਬਰਾਂ ਨੇ ਕਿਹਾ ਕਿ ਜੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਕੋਈ ਵੀ ਕਰਵਾਈ ਕੀਤੀ ਗਈ ਤਾਂ ਇਸ ਕਾਰਵਾਈ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਡਾ. ਜਸਵਿੰਦਰ ਸਿੰਘ ਚੀਮਾ ਸਾਬਕਾ ਮੈਂਬਰ ਪੰਚਾਇਤ ਤੇ ਨੰਬਰਦਾਰ, ਪ੍ਰਗਣ ਸਿੰਘ ਸਰਪੰਚ ਦਿਆਲਪੁਰ, ਅਮਰੀਕ ਸਿੰਘ ਸਰਪੰਚ ਲੋਹਗੜ੍ਹ, ਸਿਮਰਪਾਲ ਸਰਪੰਚ ਲਾਂਦੜਾ, ਰਾਮ ਲਾਲ ਸਰਪੰਚ ਭਾਰਸਿੰਘ ਪੁਰ, ਮੁਹੰਮਦ ਸਰਵਰ ਮੈਂਬਰ ਪੰਚਾਇਤ ਤੇ ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਸੰਤ ਰਾਮ ਮੈਂਬਰ ਪੰਚਾਇਤ ਛੋਕਰਾਂ ਆਦਿ ਹਾਜ਼ਰ ਸਨ।