ਸੰਵਾਦ ਸੂਤਰ, ਜਲੰਧਰ : ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕਰ ਰਹੀ ਦਿੱਲੀ ਦੀ ਇਕ ਲੜਕੀ ਨਾਲ ਜਲੰਧਰ ਰਹਿਣ ਵਾਲਾ ਮਾਸੜ ਜਾਨੋਂ ਮਾਰਨ ਦੀ ਧਮਕੀ ਦੇ ਕੇ ਜਬਰ ਜਨਾਹ ਕਰਦਾ ਰਿਹਾ। ਇਸ ਦੌਰਾਨ ਲੜਕੀ ਗਰਭਵਤੀ ਹੋ ਗਈ ਤੇ ਹਰਿਦੁਆਰ ਸਥਿਤ ਆਪਣੀ ਭੂਆ ਦੇ ਘਰ ਚਲੀ ਗਈ। ਉੱਥੇ ਉਸ ਨੇ ਪਖਾਨੇ 'ਚ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕੂੜੇਦਾਨ 'ਚ ਸੁੱਟ ਕੇ ਦਿੱਲੀ ਪੁਲਿਸ ਕੋਲ ਜ਼ੀਰੋ ਐਫਆਈਆਰ ਦਰਜ ਕਰਵਾਈ। ਹੁਣ ਥਾਣਾ ਮਕਸੂਦਾਂ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਮਾਸੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸ਼ਿਕਾਇਤ 'ਚ ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਤਾਏ ਨੇ ਉਸ ਦੀ ਦੇਖਭਾਲ ਕੀਤੀ। ਉਹ ਜਲੰਧਰ ਵਿੱਚ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕਰਨ ਲਈ ਇਕ ਸਾਲ ਤੋਂ ਆਪਣੀ ਮਾਸੀ ਕੋਲ ਰਹਿ ਰਹੀ ਸੀ। ਜਦੋਂ ਉਸ ਦੀ ਮਾਸੀ ਡਿਊਟੀ ’ਤੇ ਜਾਂਦੀ ਤਾਂ ਮਾਸੜ ਉਸ ਨੂੰ ਤੰਗ ਕਰਦਾ ਸੀ। ਡਰਾ ਧਮਕਾ ਕੇ ਸਰੀਰਕ ਸਬੰਧ ਬਣਾਏ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਉਹ 28 ਫਰਵਰੀ ਨੂੰ ਦਿੱਲੀ ਲਈ ਰਵਾਨਾ ਹੋਈ ਸੀ। ਉੱਥੇ ਪਖਾਨੇ 'ਚ ਉਸ ਨੇ ਮਰੇ ਬੱਚੇ ਨੂੰ ਜਨਮ ਦਿੱਤਾ। ਸਿਹਤ ਵਿਗੜਨ 'ਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਤਾਏ ਨੇ ਪੁੱਛਿਆ ਤਾਂ ਸਾਰੀ ਗੱਲ ਦੱਸ ਦਿੱਤੀ। ਇਸ ਤੋਂ ਬਾਅਦ ਤਾਏ ਨੇ ਦਿੱਲੀ 'ਚ ਐੱਫਆਈਆਰ ਦਰਜ ਕਰਵਾਈ।

Posted By: Seema Anand