ਜੇਐੱਨਐੱਨ, ਜਲੰਧਰ : CBSE ਨੇ ਸੋਮਵਾਰ ਨੂੰ 12ਵੀਂ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਬੋਰਡ ਨੇ ਇਹ ਨਤੀਜਾ ਸਕੂਲਵਾਰ ਨਹੀਂ ਭੇਜਿਆ ਹੈ। ਹਰ ਵਿਦਿਆਰਥੀ ਦਾ ਵਿਅਕਤੀਗਤ ਤੌਰ 'ਤੇ ਜਾਰੀ ਕੀਤਾ ਹੈ। ਭਾਰੀ ਭੀੜ ਕਾਰਨ ਸੀਬੀਐੱਸਈ ਦੀ ਵੈੱਬਸਾਈਟ ਵੀ ਬਹੁਤ ਸਲੋਅ ਹੋ ਗਈ ਹੈ। ਇਸ ਕਾਰਨ ਸਕੂਲ ਪ੍ਰਬੰਧਕਾਂ ਨੂੰ ਵੀ ਬਹੁਤ ਪਰੇਸ਼ਾਨੀ ਪੇਸ਼ ਆ ਰਹੀ ਹੈ। ਸਕੂਲ ਪ੍ਰਬੰਧਕਾਂ ਨੂੰ ਹੁਣ ਇਕ-ਇਕ ਬੱਚੇ ਦਾ ਰੋਲ ਨੰਬਰ ਨਾਂ ਤੇ ਜਨਮ ਤਾਰੀਕ ਆਦਿ ਭਰਨ ਕਾਰਨ ਨਤੀਜਾ ਕੱਢਣਾ ਹੋਵੇਗਾ। ਇਸ ਤੋਂ ਬਾਅਦ ਹੀ ਆਪਣੇ ਸਕੂਲ ਦੇ ਟਾਪਰਜ਼ ਦੀ ਲਿਸਟ ਤਿਆਰ ਕਰ ਸਕਣਗੇ।

ਇਕ ਪਾਸੇ ਕੋਰੋਨਾ ਸੰਕਟ ਕਾਰਨ ਸਕੂਲ ਬੰਦ ਹੈ। ਅਧਿਆਪਕ ਵੀ ਘਰ ਪਰਤ ਚੁੱਕੇ ਹਨ। ਇਸ ਲਈ ਕਈ ਸਕੂਲਾਂ ਨੇ ਬੱਚਿਆਂ ਨੂੰ ਹੀ ਕਹਿ ਦਿੱਤਾ ਹੈ ਕਿ ਉਹ ਸਾਈਟ 'ਤੇ ਆਪਣਾ-ਆਪਣਾ ਨਤੀਜਾ ਕੱਢ ਲੈਣ ਤੇ ਅਧਿਆਪਕਾਂ ਨੂੰ ਸੂਚਿਤ ਕਰ ਦੇਣ।

ਐੱਮਜੀਐੱਨ ਸਕੂਲ ਅਰਬਨ ਐਸਟੇਟ ਦੇ ਪ੍ਰਿਸੀਪਲ ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਬੋਰਡ ਨੇ ਸਕੂਲ ਵਾਈਜ਼ ਨਤੀਜਾ ਨਹੀਂ ਕੱਢਿਆ ਹੈ। ਹੁਣ ਹਰ ਬੱਚੇ ਦੀ ਜਾਣਕਾਰੀ ਭਰਨ ਤੋਂ ਬਾਅਦ ਹੀ ਨਤੀਜਾ ਨਜ਼ਰ ਆਵੇਗਾ। ਵੈੱਬਸਾਈਟ ਬਹੁਤ ਹੀ ਸਲੋਅ ਹੋਣ ਕਾਰਨ ਅਜੇ ਤਕ ਨਤੀਜ਼ੇ ਸ਼ੋ ਨਹੀਂ ਹੋ ਰਹੇ ਹਨ। ਇਸ ਕਾਰਨ ਸ਼ਾਮ 5 ਵਜੇ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਪਾਵੇਗੀ ਕਿ ਸਕੂਲ 'ਚ ਕਿੰਨੇ ਟਾਪ ਕੀਤਾ ਹੈ।

Posted By: Amita Verma