ਬਲਵਿੰਦਰ ਕੁਮਾਰ, ਜਮਸ਼ੇਰ ਖਾਸ : ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਪਾਲ ਬੈਂਸ ਦੀ ਅਗਵਾਈ ਹੇਠ ਦਿਵਿਆਂਗਾਂ ਦਾ ਪਛਾਣ ਪੱਤਰ ਬਣਾਉਣ ਲਈ ਇਕ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਯੂਨੀਕ ਡਿਸਏਬਲਟੀ ਪਛਾਣ ਕਾਰਡ ਬਣਾਏ ਜਾਂਦੇ ਹਨ, ਜਿਸ ਵਿਚ ਸਿਵਲ ਹਸਪਤਾਲ ਤੋਂ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਲਾਭਪਾਤਰੀ ਦਾ ਚੈੱਕਅਪ ਕਰ ਕੇ ਉਨ੍ਹਾਂ ਦੇ ਸਰਟੀਫਿਕੇਟ ਬਣਾਏ ਜਾਂਦੇ ਹਨ, ਜਿਨ੍ਹਾਂ ਵਿਅਕਤੀਆਂ ਨੂੰ ਉੱਚ ਪੱਧਰੀ ਜਾਂਚ ਦੀ ਲੋੜ ਹੁੰਦੀ ਹੈ ਉਨ੍ਹਾਂ ਨੂੰ ਜਲੰਧਰ ਹਸਪਤਾਲ ਤੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਕੈਂਪ ਚ 67 ਵਿਅਕਤੀਆਂ ਦੀ ਰਜਿਸਟੇ੍ਸ਼ਨ ਹੋਈ। ਕੈਂਪ 'ਚ ਸਿਵਲ ਹਸਪਤਾਲ ਤੋਂ ਡਾ. ਸੌਰਵ ਲੰਗੇਰ (ਆਰਥੋ), ਡਾ. ਜਗਦੀਪ ਸਿੰਘ (ਮੈਡੀਸਨ), ਡਾ. ਸਿਮਰਨਜੀਤ ਕੌਰ (ਈਐੱਨਟੀ), ਡਾ. ਨੀਰਜ ਸੋਢੀ (ਅੱਖਾਂ ਦੇ), ਡਾ. ਹਰਮਨਕਿਰਨਦੀਪ ਕੌਰ (ਮਨੋਰੋਗ ਮਾਹਿਰ) ਨੇ ਲੋਕਾਂ ਨੂੰ ਸੇਵਾਵਾਂ ਦਿੱਤੀਆਂ। ਕੈਂਪ ਨੂੰ ਕਾਮਯਾਬ ਕਰਨ ਲਈ ਮੈਡੀਕਲ ਅਫ਼ਸਰ ਪਰਵਿੰਦਰ ਕੌਰ, ਡਾ. ਉਪਿੰਦਰਜੀਤ ਕੌਰ, ਡਾ. ਸ਼ਾਨ ਗੋਇਲ, ਡਾ. ਸ਼ਾਕਸ਼ੀ ਸ਼ਰਮਾ, ਬਲਾਕ ਐਜੂਕੇਟਰ ਜਗਦੀਪ ਕੌਰ, ਫਾਰਮਾਸਿਸਟ ਅਸ਼ੋਕ ਕੁਮਾਰ, ਹਰਸ਼ ਕੁਮਾਰ ਤੇ ਸਮੂਹ ਪੈਰਾ ਮੈਡੀਕਲ ਸਟਾਫ਼ ਨੇ ਵਿਸ਼ੇਸ਼ ਸਹਿਯੋਗ ਦਿੱਤਾ।