ਜੇਐੱਨਐੱਨ, ਜਲੰਧਰ : ਸੂਰਿਆ ਇਨਕਲੇਵ ਵਿਕਸਤ ਕਰਨ ਲਈ ਕਿਸਾਨਾਂ ਤੋਂ ਲਈ ਜ਼ਮੀਨ ਸਬੰਧੀ ਇਨਹਾਂਸਮੈਂਟ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ 25 ਨਵੰਬਰ ਨੂੰ ਸੁਣਵਾਈ ਹੋਵੇਗੀ। ਜਾਣਕਾਰੀ ਅਨੁਸਾਰ ਇੰਪਰੂਵਮੈਂਟ ਟਰੱਸਟ ਨੇ 52 ਕਿਸਾਨਾਂ ਨੂੰ ਇਨਹਾਂਸਮੈਂਟ ਦੇ ਕਰੀਬ 7.50 ਕਰੋੜ ਰੁਪਏ ਦੇਣੇ ਹਨ। 20 ਤੋਂ ਵੱਧ ਕਿਸਾਨਾਂ ਨੂੰ 3 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਟਰੱਸਟ ਇਸ ਸਮੇਂ ਆਰਥਿਕ ਤੌਰ 'ਤੇ ਬੇਹੱਦ ਖਰਾਬ ਹਾਲਤ 'ਚ ਲੰਘ ਰਿਹਾ ਹੈ।

ਇੰਪਰੂਵਮੈਂਟ ਟਰੱਸਟ ਦੀ ਕੋਸ਼ਿਸ਼ ਹੈ ਕਿ 25 ਨਵੰਬਰ ਤੋਂ ਪਹਿਲਾਂ ਕਿਸਾਨਾਂ ਦੀ ਇਨਹਾਂਸਮੈਂਟ ਰਾਸ਼ੀ ਦਾ ਭੁਗਤਾਨ ਹੋ ਜਾਵੇ ਤਾਂ ਕਿ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਜਵਾਬ ਦੇਣਾ ਅਸਾਨ ਹੋਵੇ ਤੇ ਸਮਾਂ ਵੀ ਮਿਲ ਜਾਵੇ।