ਫੋਟੋ-361-ਸ਼ਹਿਰ ਜਲੰਧਰ ਦੀ ਪਹਿਲੀ ਮਹਿਲਾ ਕੈਬ ਡਰਾਈਵਰ।

362-ਸ਼ਹਿਰ ਜਲੰਧਰ ਦੀ ਪਹਿਲੀ ਮਹਿਲਾ ਕੈਬ ਡਰਾਈਵਰ।

ਜੇਐੱਨਐੱਨ, ਜਲੰÎਧਰ : 'ਪਤੀ ਦੇ ਹਾਦਸੇ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਖਰਾਬ ਹੋ ਗਈ ਸੀ। ਹਾਲਾਤ ਇਹ ਸਨ ਕਿ ਖਾਣ ਦੇ ਵੀ ਲਾਲੇ ਵੀ ਪੈ ਗਏ। ਪਰ ਮੈਂ ਆਪਣੇ ਹੀ ਦਮ 'ਤੇ ਪਰਿਵਾਰ ਨੂੰ ਸੰਭਾਲਣ ਦੀ ਫੈਸਲਾ ਕੀਤਾ।' ਇਹ ਪ੍ਰਗਟਾਵਾ ਸ਼ਹਿਰ ਜਲੰਧਰ ਦੀ ਪਹਿਲੀ ਮਹਿਲਾ ਕੈਬ ਡਰਾਈਵਰ ਕਾਂਤਾ ਚੌਹਾਨ ਦੇ ਕੀਤਾ।

ਆਪਣੀ ਹੱਡਬੀਤੀ ਸੁਣਾਉਂਦਿਆਂ ਕਾਂਤਾ ਚੌਹਾਨ ਨੇ ਦੱਸਿਆ ਕਿ ਉਹ ਮੁਹਾਲੀ ਦੀ ਰਹਿਣ ਵਾਲੀ ਹੈ। ਸਾਲ 2006 'ਚ ਸੰਤ ਰਾਮ ਨਾਲ ਵਿਆਹ ਹੋਣ ਤੋਂ ਬਾਅਦ ਉਹ ਜਲੰਧਰ 'ਚ ਆ ਗਈ। ਸਭ ਕੁਝ ਠੀਕ ਢੰਗ ਨਾਲ ਚੱਲ ਰਿਹਾ ਸੀ, ਪਰ ਇਕ ਦਿਨ ਉਸ ਦੇ ਪਤੀ ਦਾ ਹਾਦਸਾ ਹੋ ਗਿਆ ਤੇ ਜ਼ਿੰਦਗੀ ਦੀ ਗੱਡੀ ਪਟੜੀ ਤੋਂ ਉਤਰ ਗਈ। ਪਤੀ ਦੇ ਇਲਾਜ 'ਚ ਸਾਰੀ ਜਮ੍ਹਾ ਪੂੰਜੀ ਖਰਚ ਹੋ ਗਈ। ਹਾਲਾਤ ਇਹ ਹੋ ਗਏ ਕਿ ਘਰ 'ਚ ਖਾਣ ਲਈ ਵੀ ਕੁਝ ਨਹੀਂ ਬਚਿਆ। ਪਤੀ ਦੇ ਇਲਾਜ 'ਚ ਸਾਰਾ ਕੁਝ ਖਰਚ ਕਰਨ ਮਗਰੋਂ ਜਦੋਂ ਬੱਚਿਆਂ ਦੇ ਪੇਟ ਦੇ ਅੱਗ ਸ਼ਾਂਤ ਨਹੀਂ ਹੋ ਰਹੀ ਸੀ ਤਾਂ ਮੈਂ ਕੁਝ ਕਰਨ ਦੀ ਸੋਚੀ। ਇਸ ਮੌਕੇ ਇਕ ਦਿਨ ਮੇਰੇ ਪਤੀ ਨੇ ਮੈਨੂੰ ਸਲਾਹ ਦਿੱਤੀ ਕਿ ਉਸ ਨੂੰ ਨਿੱਜੀ ਕੰਪਨੀ ਦੇ ਸਕੂਟਰ ਰਾਈਡ ਡਰਾਈਵਰ ਬਣਨਾ ਚਾਹੀਦਾ ਹੈ।

ਇਸ 'ਤੇ ਮੈਂ ਵੀ ਹਾਂ ਕਰ ਦਿੱਤੀ। ਮੈੇਂ ਨਿੱਜੀ ਕੰਪਨੀ ਵੱਲੋਂ ਦਿੱਤਾ ਸਕੂਟਰ ਲੈ ਕੇ ਟੈਕਸੀ ਦੇ ਰੂਪ ਸਵਾਰੀਆਂ ਲੱਦ ਕੇ ਉਨ੍ਹਾਂ ਨੂੰ ਮੰਜ਼ਿਲ 'ਤੇ ਪਹੁੰਚਾਉਣ ਲੱਗੀ। ਦੱਸਣਾ ਬਣਦਾ ਹੈ ਕਿ ਕਾਂਤਾ ਚੌਹਾਨ ਨੂੰ ਜਲੰਧਰ ਸ਼ਹਿਰ ਦੀ ਪਹਿਲੀ ਮਹਿਲਾ ਕੈਬ ਡਰਾਈਵਰ ਚਾਲਕ ਬਣਨ ਦਾ ਮਾਣ ਵੀ ਹਾਸਲ ਹੋਇਆ ਹੈ। ਕਾਂਤਾ ਅੱਜ ਸ਼ਹਿਰ ਦੀਆਂ ਤਮਾਮ ਅੌਰਤਾਂ ਲਈ ਪ੍ਰਰੇਰਨਾਸ੍ਰੋਤ ਹੈ, ਜੋ ਕਿ ਜ਼ਿੰਦਗੀ ਦੇ ਮਾੜੇ ਸਮਿਆਂ 'ਚ ਹਥਿਆਰ ਸੁੱਟ ਦਿੰਦੀਆਂ ਹਨ ਜਾਂ ਕੁਝ ਨਾ ਸਕਣ ਦਾ ਰੋਣਾ ਰੋਂਦੀਆਂ ਰਹਿੰਦੀਆਂ ਹਨ।

ਨਾਰੀ ਸਸ਼ਕਤੀਕਰਨ ਦੀ ਜਿਊਂਦੀ ਜਾਗਦੀ ਮਿਸਾਲ ਦੇ ਰੂਪ 'ਚ ਇਕ ਮਹੀਨੇ 'ਚ ਹੀ ਕੈਬ ਡਰਾਈਵਰ ਬਣਨ ਤੋਂ ਬਾਅਦ ਕਾਂਤਾ ਅੱਜ ਸ਼ਹਿਰ ਦੀ ਨਵੀਂ ਪਛਾਣ ਵੀ ਬਣ ਗਈ ਹੈ। ਪਹਿਲਾਂ ਕਾਂਤਾ ਨੂੰ ਮੁਹੱਲੇ ਦੇ ਸਾਰੇ ਲੋਕ ਵੀ ਨਹੀਂ ਜਾਣਦੇ ਸਨ ਤੇ ਹੁਣ ਉਹ ਸ਼ਹਿਰ ਦੀ ਪਛਾਣ ਬਣ ਚੁੱਕੀ ਹੈ। ਕੋਈ ਸਮਾਂ ਜਦੋਂ ਉਸ ਦਾ ਪਤੀ ਆਟੋ ਰਿਕਸ਼ਾ ਚਲਾਉਂਦਾ ਸੀ ਤੇ ਉਹ ਘਰੇਲੂ ਅੌਰਤ ਬਣ ਕੇ ਬੱਚੇ ਸੰਭਾਲਦੀ ਸੀ। ਹੁਣ ਜ਼ਿੰਦਗੀ ਨੇ ਅਜਿਹੀ ਠੋਕਰ ਮਾਰੀ ਕਿ ਘਰ ਤਕ ਰੁਕੀ ਹੋਈ ਕਾਂਤਾ ਦੀ ਜ਼ਿੰਦਗੀ ਸੜਕਾਂ 'ਤੇ ਰਫ਼ਤਾਰ ਬਣ ਗਈ ਹੈ। ਕਾਂਤਾ ਦੱਸਦੀ ਹੈ ਕਿ ਪਹਿਲਾਂ ਉਹ ਸੋਚਾਂ 'ਚ ਡੁੱਬੀ ਰਹਿੰਦੀ ਕਿ ਜੇ ਪਤੀ ਕੁਝ ਨਹੀਂ ਸਕੇਗਾ ਤਾਂ ਬੱਚਿਆਂ ਦਾ ਪਾਲਣ-ਪੋਸ਼ਣ ਕਿਵੇਂ ਚੱਲੇਗਾ। ਰਸੋਈ 'ਚ ਰਾਸ਼ਨ ਨਹੀਂ ਹੁੰਦਾ ਸੀ। ਪਤੀ ਦੀਆਂ ਦਵਾਈਆਂ ਦਾ ਇੰਤਜ਼ਾਮ ਕਰਨਾ ਪੈਂਦਾ ਸੀ। ਇਲਾਜ ਲਈ ਵੱਖਰੇ ਪੈਸੇ ਚਾਹੀਦੇ ਸਨ। ਇਹ ਸਭ ਕੁਝ ਬਾਰ੍ਹਵੀਂ ਪਾਸ ਕਾਂਤਾ ਲਈ ਕਿਸੇ ਪਹਾੜ 'ਤੇ ਚੜ੍ਹਨ ਤੋਂ ਘੱਟ ਨਹੀਂ ਸੀ। ਇਸ ਮੌਕੇ ਪਤੀ ਦੀ ਸਲਾਹ ਕੰਮ ਆਈ ਤੇ ਕਾਂਤਾ ਨੇ ਸਕੂਟਰ ਦਾ ਹੈਂਡਲ ਫੜ ਲਿਆ। ਉਸ ਨੇ ਕਿਹਾ ਕਿ ਪਹਿਲਾਂ ਉਸ ਨੂੰ ਡਰ ਲੱਗਦਾ ਸੀ, ਪਰ ਇਕ ਮਹੀਨੇ ਦੇ ਅਭਿਆਸ ਮਗਰੋਂ ਹੁਣ ਉਸ ਦਾ ਹੌਸਲਾ ਬੁਲੰਦ ਹੈ। ਪਹਿਲਾਂ ਉਹ ਸਿਰਫ ਅੌਰਤ ਸਵਾਰੀਆਂ ਹੀ ਬਿਠਾਉਂਦੀ ਸੀ, ਪਰ ਹੁਣ ਉਹ ਮਰਦ ਮੁਸਾਫਰਾਂ ਨੂੰ ਵੀ ਮੰਜ਼ਿਲਾਂ 'ਤੇ ਪਹੁੰਚਾਉਂਦੀ ਹੈ। ਕਾਂਤਾ ਦੱਸਦੀ ਹੈ ਕਿ ਹੁਣ ਉਸ ਦੀ ਜ਼ਿੰਦਗੀ ਮੁੜ ਕੇ ਪਟੜੀ 'ਤੇ ਪਰਤ ਰਹੀ ਹੈ।

ਉਹ ਮਾਣ ਨਾਲ ਦੱਸਦੀ ਹੈ ਕਿ ਪਹਿਲਾਂ ਜਿਹੜੇ ਲੋਕ ਉਨ੍ਹਾਂ ਨਾਲ ਸਿੱਧੇ ਮੂੰਹ ਗੱਲ ਕਰਨੋਂ ਵੀ ਟਾਲਾ ਵੱਟਦੇ ਸਨ, ਉਹ ਵੀ ਹੁਣ ਉਸ ਨੂੰ ਆਦਰ ਨਾਲ ਵੇਖਦੇ ਹਨ। ਉਹ ਦੱਸਦੀ ਹੈ ਕਿ ਉਸ ਦੇ ਅੰਦਰ ਇਕ ਗੀਤਕਾਰ ਵੀ ਹੈ, ਜਿਸ ਨੂੰ ਹਾਲਾਤਾਂ ਨੇ ਕਦੇ ਵੀ ਬਾਹਰ ਨਿੱਕਲਣ ਦਾ ਮੌਕਾ ਨਹੀਂ ਦਿੱਤੀ। ਉਂਝ ਉਹ ਹੁਣ ਆਪਣੀ ਜ਼ਿੰਦਗੀ ਤੋਂ ਖੁਸ਼ ਹੈ।