-ਜਵਾਬਦੇਹੀ

-ਸਥਾਨਕ ਅਧਿਕਾਰੀਆਂ 'ਤੇ ਵਰ੍ਹੀ ਐੱਨਜੀਟੀ ਦੀ ਟੀਮ

-ਅੱਜ ਜਵਾਬ ਦੇ ਨਾਲ-ਨਾਲ ਦੇਣਾ ਪਵੇਗੀ ਨਵਾਂ ਪਲਾਨ

ਫੋਟੋ-1-ਸੇਵਾ-ਮੁਕਤ ਜਸਟਿਸ ਜਸਬੀਰ ਸਿੰਘ ਤੇ ਸੰਤ ਸੀਚੇਵਾਲ ਨੂੰ ਮੰਗ ਪੱਤਰ ਦਿੰਦੇ ਹੋਏ ਕੌਂਸਲਰ ਸੁਸ਼ੀਲ ਕੁਮਾਰ।

ਫੋਟੋ-3-ਸੀਵਰੇਜ ਪਲਾਂਟ 'ਚੋਂ ਪਾਣੀ ਦੇ ਨਮੂਨੇ ਲੈਂਦੇ ਹੋਏ ਮੁਲਾਜ਼ਮ।

ਫੋਟੋ-8-ਸੀਵਰੇਜ ਪਲਾਂਟ ਦਾ ਜਾਇਜ਼ਾ ਲੈਂਦੇ ਹੋਏ ਐੱਨਜੀਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਤੇ ਟੀਮ ਮੈਂਬਰ ਤੇ ਸਵਾਲਾਂ ਤੋਂ ਬਚਣ ਲਈ ਪਿੱਛੇ ਹੋ ਕੇ ਖੜ੍ਹੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ।

ਫੋਟੋ-9-ਵਰਿਆਣਾ ਡੰਪ ਦਾ ਜਾਇਜ਼ਾ ਲੈਂਦੇ ਹੋਏ ਸੇਵਾ-ਮੁਕਤ ਜਸਟਿਸ ਜਸਬੀਰ ਸਿੰਘ ਤੇ ਸੰਤ ਬਲਵੀਰ ਸਿੰਘ ਸੀਚੇਵਾਲ, ਨਾਲ ਹਨ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਤੇ ਹੋਰ ਅਧਿਕਾਰੀ।

ਜੇਐੱਨਐੱਨ, ਜਲੰਧਰ : ਨੈਸ਼ਨਲ ਗਰੀਨ ਟਿ੍ਬਿਊਨਲ ਦੀ ਮੌਨੀਟਿ੍ੰਗ ਕਮੇਟੀ ਨੇ ਕਾਲਾ ਸੰਿਘਆ ਡਰੇਨ 'ਚ ਗੰਦੇ ਪਾਣੀ ਦੀ ਨਿਕਾਸੀ ਤੇ ਵਰਿਆਣਾ 'ਚ ਕੂੜੇ ਦੇ ਬਣੇ ਪਹਾੜ ਦਾ ਸਖਤ ਨੋਟਿਸ ਲਿਆ।

ਮੌਨੀਟਿ੍ੰਗ ਕਮੇਟੀ ਨੇ ਡਰੇਨ 'ਚ ਗੰਦਾ ਪਾਣੀ ਤੇ ਵਰਿਆਣਾ ਡੰਪ ਨੂੰ ਮੈਨਟੇਨ ਨਾ ਕਰਨ 'ਤੇ ਨਗਰ ਨਿਗਮ ਕਮਿਸ਼ਨਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪੰਜਾਬ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੋਂ ਜਵਾਬ ਤਲਬ ਕਰ ਲਿਆ ਹੈ। ਇਨ੍ਹਾਂ ਸਾਰਿਆਂ ਨੂੰ 4 ਦਸੰਬਰ ਬੁੱਧਵਾਰ ਨੂੰ ਜਵਾਬ ਦੇਵਾ ਪਵੇਗਾ। ਮੌਨੀਟਿ੍ੰਗ ਕਮੇਟੀ ਦੇ ਚੇਅਰਮੈਨ ਸੇਵਾ-ਮੁਕਤ ਜਸਟਿਸ ਜਸਬੀਰ ਸਿੰਘ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਿਰਫ ਗੱਲੀਂ-ਬਾਤੀਂ ਜਵਾਬ ਨਹੀਂ ਚਾਹੀਦਾ, ਬਲਕਿ ਸਾਰੇ ਸਮਾਂਬੱਧ ਯੋਜਨਾ ਨਾਲ ਲੈ ਕੇ ਆਉਣ ਤੇ ਦੱਸਣ ਕਿ ਡਰੇਨ 'ਚ ਗੰਦੇ ਪਾਣੀ ਤੇ ਵਰਿਆਣਾ 'ਚ ਕੂੜੇ ਦਾ ਪ੍ਰਦੂਸ਼ਣ ਕਦੋਂ ਤਕ ਖਤਮ ਕਰੋਗੇ। ਇਨ੍ਹਾਂ ਸਾਰਿਆਂ ਨੂੰ ਬੁੱਧਵਾਰ ਨੂੰ ਦੁਪਹਿਰ 12 ਵਜੇ ਤਕ ਸਰਕਿਟ ਹਾਊਸ 'ਚ ਆਪਣੀ ਯੋਜਨਾ ਦਰਜ ਕਰਵਾਉਣੀ ਪਵੇਗੀ। ਡਰੇਨ 'ਚ ਗੰਦੇ ਪਾਣੀ ਨੂੰ ਵੇਖ ਕੇ ਜਸਟਿਸ ਨੇ ਜਦੋਂ ਨਰਾਜ਼ਗੀ ਪ੍ਰਗਟਾਈ ਤੇ ਪੁੱਿਛਆ ਕਿ ਦਾਅਵਿਆਂ ਦੇ ਹਿਸਾਬ ਨਾਲ ਗੰਦੇ ਪਾਣੀ ਦੀ ਨਿਕਾਸੀ ਡਰੇਨ 'ਚ ਰੋਕ ਦਿੱਤੀ ਗਈ ਹੈ ਤਾਂ ਫਿਰ ਇਹ ਗੰਦਾ ਪਾਣੀ ਕਿਧਰੋਂ ਆ ਰਿਹਾ ਹੈ। ਦੋ ਦਿਨ ਪਹਿਲਾਂ ਦੌਰੇ 'ਤੇ ਆਈ ਐੱਨਜੀਟੀ ਦੀ ਮੌਨੀਟਿ੍ੰਗ ਕਮੇਟੀ ਨੇ ਮੰਗਲਵਾਰ ਨੂੰ ਸਭ ਤੋਂ ਪਹਿਲਾਂ ਬਸਤੀ ਪੀਰਦਾਦ ਦੇ ਟ੍ਰੀਟਮੈਂਟ ਪਲਾਂਟ ਦੀ ਜਾਂਚ ਕੀਤੀ। ਕਮੇਟੀ ਦੇ ਚੇਅਰਮੈਨ ਸੇਵਾ-ਮੁਕਤ ਜੱਜ ਜਸਬੀਰ ਸਿੰਘ, ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਬਾਬੂ ਰਾਮ ਤੇ ਟੀਮ ਦੇ ਨਾਲ ਪਲਾਂਟ ਦਾ ਜਾਇਜ਼ਾ ਲਿਆ।

ਪਲਾਂਟ 'ਚ ਪਈ ਗਾਰ ਦੀ ਮਾਤਰਾ 'ਤੇ ਸਵਾਲ ਪੁੱਛੇ ਕਿ ਰਿਕਾਰਡ ਦੇ ਮੁਤਾਬਕ ਤਾਂ ਏਨੀ ਗਾਰ ਨਹੀਂ ਹੋਣੀ ਚਾਹੀਦੀ। ਟੀਮ ਨੇ ਪਲਾਂਟ 'ਚ ਸਾਫ ਹੋ ਰਹੇ ਪਾਣੀ ਦੇ ਸੈਂਪਲ ਵੀ ਲਏ। ਇਸ ਮੌਕੇ ਸੰਤ ਸੀਚੇਵਾਲ ਨੇ ਨਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਲਈ ਸੀਵਰੇਜ ਬੋਰਡ ਤੇ ਨਗਰ ਨਿਗਮ ਵੀ ਜ਼ਿੰਮੇਵਾਰ ਤਾਂ ਹਨ ਹੀ, ਨਾਲ ਹੀ ਪੀਪੀਸੀਬੀ ਦੇ ਅਧਿਕਾਰੀਆਂ ਦੀ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਉਨ੍ਹਾਂ ਦਾ ਕੰਮ ਇਸ ਨੂੰ ਰੋਕਣਾ ਹੀ ਹੁੰਦਾ ਹੈ। ਪੀਪੀਸੀਬੀ ਦੇ ਅਧਿਕਾਰੀ ਹਰਬੀਰ ਸਿੰਘ ਤੋਂ ਪੁੱਿਛਆ ਕਿ ਉਹ ਦੱਸਣ ਕਿ ਹੁਣ ਤੱਕ ਕੀ ਐਕਸ਼ਨ ਲਿਆ ਹੈ। ਡਰੇਨ 'ਚ ਗੰਦਾ ਪਾਣੀ ਰੋਕਣ ਲਈ ਸੰਤ ਸੀਚੇਵਾਲ ਦੋ ਵਾਰ ਬੰਨ੍ਹ ਲਾ ਕੇ ਚੁੱਕੇ ਹਨ। ਇਸ ਤੋਂ ਬਾਅਦ ਹੀ ਸਬੰਧਤ ਵਿਭਾਗਾਂ ਨੇ ਗੰਦਾ ਪਾਣੀ ਰੋਕਣ ਲਈ ਹਲਚਲ ਸ਼ੁਰੂ ਕੀਤੀ ਸੀ।

ਬਾਕਸ

-ਵਰਿਆਣਾ ਡੰਪ ਦੀ ਨਾ ਬਾਹਰੀ ਕੰਧ ਤੇ ਨਾ ਗ੍ਰੀਨ ਬੈਲਟ

ਵਰਿਆਣਾ ਡੰਪ 'ਤੇ ਪਹੁੰਚੀ ਟੀਮ ਨੇ ਕੂੜੇ ਦਾ ਪਹਾੜ ਵੇਖ ਕੇ ਹੈਰਾਨੀ ਪ੍ਰਗਟਾਈ। ਮੌਨੀਟਿ੍ੰਗ ਕਮੇਟੀ ਦੇ ਚੇਅਰਮੈਨ ਨੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਤੋਂ ਡੰਪ ਦੇ ਹਾਲਾਤ 'ਤੇ ਜਵਾਬ ਤਲਬੀ ਕੀਤੀ, ਪਰ ਉਹ ਕੋਈ ਵੀ ਜਵਾਬ ਨਾ ਦੇ ਸਕੇ। ਮੌਨੀਟਿ੍ੰਗ ਕਮੇਟੀ ਨੇ ਕਿਹਾ ਕਿ ਡੰਪ 'ਚ ਸਾਰੇ ਨਿਯਮ ਿਛੱਕੇ ਟੰਗੇ ਗਏ ਹਨ, ਨਾ ਤਾਂ ਡੰਪ ਦੀ ਬਾਹਰੀ ਕੰਧ ਜਾਂ ਫੈਂਸਿੰਗ ਕੀਤੀ ਗਈ ਹੈ। ਡੰਪ ਦੇ ਆਲੇ-ਦੁਆਲੇ ਗ੍ਰੀਨ ਬੈਲਟ ਵੀ ਜ਼ਰੂਰੀ ਹੈ, ਪਰ ਇੱਥੇ ਅਜਿਹਾ ਕੁਝ ਵੀ ਨਹੀਂ ਹੈ, ਜੋ ਕਿ ਵੱਡੀ ਉਲੰਘਣਾ ਹੈ। ਮੌਨੀਟਿ੍ੰਗ ਕਮੇਟੀ ਨੇ ਨਿਗਮ ਕਮਿਸ਼ਨਰ ਨੂੰ ਕਿਹਾ ਕਿ ਉਹ ਬੁੱਧਵਾਰ ਨੂੰ ਕਮੇਟੀ ਨੂੰ ਸਰਕਿਟ ਹਾਊਸ 'ਚ ਸਮਾਂਬੱਧ ਯੋਜਨਾ ਦੱਸਣ ਕਿ ਬਸਤੀ ਪੀਰਦਾਦ ਤੇ ਵਰਿਆਣਾ ਡੰਪ 'ਚ ਪ੍ਰਦੂਸ਼ਣ ਨੂੰ ਕਿਵੇਂ ਖਤਮ ਕਰਨਾ ਹੈ।

ਬਾਕਸ

-ਸਨਅਤੀ ਯੂਨਿਟਾਂ ਤੇ ਹਸਪਤਾਲ 'ਚੋਂ ਲਏ ਨਮੂਨੇ

ਐੱਨਜੀਟੀ ਦੀ ਮੌਨੀਟਿ੍ੰਗ ਕਮੇਟੀ ਨੇ ਫੋਕਲ ਪੁਆਇੰਟ 'ਚ ਸ਼ੀਤਲ ਫਾਈਬਰਸ ਤੇ ਐੱਚਆਰ ਇੰਟਰਨੈਸ਼ਨਲ 'ਚ ਵੀ ਜਾਂਚ ਕੀਤੀ। ਕਮੇਟੀ ਨੇ ਦੋਵਾਂ ਫੈਕਟਰੀਆਂ 'ਚੋਂ ਪਾਣੀ ਦੇ ਨਮੂਨੇ ਵੀ ਹਾਸਲ ਕੀਤੇ। ਪਠਾਨਕੋਟ ਰੋਡ ਸਥਿਤ ਕੈਪੀਟੋਲ ਹਸਪਤਾਲ 'ਚ ਬਾਇਓ ਮੈਡੀਕਲ ਵੇਸਟ ਦੇ ਨਮੂਨੇ ਵੀ ਲਏ। ਇਨ੍ਹਾਂ ਨਮੂਨਿਆਂ ਦੀ ਰਿਪੋਰਟ ਆਉਣ 'ਤੇ ਸਥਿਤੀ ਸਪੱਸ਼ਟ ਹੋਵੇਗੀ। ਕਮੇਟੀ ਨੇ ਹੋਰ ਕਾਰਖਾਨਿਆਂ ਦਾ ਵੀ ਦੌਰਾ ਕੀਤਾ। ਇਸੇ ਦੌਰਾਨ ਕਮੇਟੀ ਨੂੰ ਵਾਰਡ 2 ਦੇ ਕੌਂਸਲਰ ਸੁਸ਼ੀਲ ਸ਼ਰਮਾ ਨੇ ਇਲਾਕੇ ਦੇ ਲੋਕਾਂ ਨਾਲ ਫੋਕਲ ਪੁਆਇੰਟ ਦੇ ਸੀਵਰੇਜ ਨੂੰ ਲੋਕਲ ਸੀਵਰ ਲਾਈਨ ਨਾਲ ਜੋੜਨ ਖ਼ਿਲਾਫ਼ ਸ਼ਿਕਾਇਤ ਕੀਤੀ। ਕਮੇਟੀ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋ ਦਿਨ ਪਹਿਲਾਂ ਹੀ ਇਸ ਕੁਨੈਕਸ਼ਨ ਨੂੰ ਕੱਟ ਦਿੱਤਾ ਗਿਆ ਸੀ।