-ਨਹੀਂ ਬਣੀਆਂ ਰਾਖਵਾਂਕਰਨ ਟਿਕਟਾਂ, ਪਰਚੀਆਂ ਕੱਟ ਕੇ ਬਣਾਈਆਂ ਕਰੰਟ ਟਿਕਟਾਂ

ਫੋਟੋ-171-ਸਿਟੀ ਰੇਲਵੇ ਸਟੇਸ਼ਨ 'ਤੇ ਹੱਥ ਨਾਲ ਕੱਟੀ ਗਈ ਟਿਕਟ।

ਫੋਟੋ-172-ਸਿਟੀ ਰੇਲਵੇ ਸਟੇਸ਼ਨ 'ਤੇ ਹੋਈ ਖੱਜਲ-ਖੁਆਰੀ ਸਬੰਧੀ ਜਾਣਕਾਰੀ ਦਿੰਦਾ ਯਾਤਰੀ ਅਮਰੀਕ ਸਿੰਘ।

ਫੋਟੋ-173-ਸਿਟੀ ਰੇਲਵੇ ਸਟੇਸ਼ਨ 'ਤੇ ਸਿਸਟਮ ਖਰਾਬ ਹੋਣ ਕਾਰਨ ਬੰਦ ਪਈਆਂ ਏਟੀਵੀਐੱਮ ਮਸ਼ੀਨਾਂ।

ਫੋਟੋ-174-ਖਰਾਬ ਹੋਣ ਸਿਸਟਮ ਨੂੰ ਦਰੁਸਤ ਕਰਨ 'ਚ ਜੁਟੇ ਮੁਲਾਜ਼ਮ

ਫੋਟੋ-175-ਪਾਵਰ ਸਪਲਾਈ ਫੇਲ੍ਹ ਹੋਣ 'ਤੇ ਹੱਥ ਨਾਲ ਕੱਟੀਆਂ ਜਾ ਰਹੀਆਂ ਟਿਕਟਾਂ ਲੈਣ ਲਈ ਰੇਲਵੇ ਸਟੇਸ਼ਨ ਦੇ ਕਾਊਂਟਰਾਂ 'ਤੇ ਜਮ੍ਹਾ ਰੇਲਵੇ ਯਾਤਰੀਆਂ ਦੀ ਭੀੜ।

ਮਦਨ ਭਾਰਦਵਾਜ, ਜਲੰਧਰ : ਸਿਟੀ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਨੂੰ ਰਾਖਵਾਂਕਰਨ ਟਿਕਟ ਤੇ ਕਰੰਟ ਟਿਕਟ ਸਿਸਟਮ ਫੇਲ੍ਹ ਹੋਣ ਨਾਲ ਜਿੱਥੇ ਯਾਤਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ, ਉਥੇ ਇਸ ਖਰਾਬੀ ਨਾਲ ਸਿਰਫ ਜਲੰਧਰ ਸਟੇਸ਼ਨ ਹੀ ਨਹੀਂ, ਬਲਕਿ ਜਲੰਧਰ ਕੈਂਟ, ਫਗਵਾੜਾ, ਕਪੂਰਥਲਾ, ਮੁਕੇਰੀਆਂ, ਨਕੋਦਰ, ਫਾਜ਼ਿਲਕਾ ਤੇ ਦਸੂਹਾ ਆਦਿ ਸਟੇਸ਼ਨਾਂ ਨਾਲ ਸੰਪਰਕ ਟੁੱਟਿਆ ਰਿਹਾ।

ਜਾਣਕਾਰੀ ਅਨੁਸਾਰ ਸਵੇਰੇ ਸਾਢੇ 8 ਵਜੇ ਬਿਜਲੀ ਦੀ ਸਪਲਾਈ ਬੰਦ ਹੋ ਗਈ, ਜਿਹੜੀ ਕਿ ਇਕ ਘੰਟਾ ਬੰਦ ਰਹੀ। ਬਿਜਲੀ ਸਪਲਾਈ ਸਾਢੇ 9 ਵਜੇ ਸਪਲਾਈ ਬਹਾਲ ਹੋਈ ਤਾਂ ਅੱਧੇ ਘੰਟੇ ਬਾਅਦ ਫਿਰ ਬੰਦ ਹੋ ਗਈ। ਇਸ ਤਰ੍ਹਾਂ ਲੱਗਪੱਗ ਡੇਢ ਘੰਟੇ ਤਕ ਬਿਜਲੀ ਦੀ ਸਪਲਾਈ ਬੰਦ ਰਹੀ। ਬਿਜਲੀ ਬੰਦ ਰਹਿਣ ਕਾਰਨ ਕਰੰਟ ਟਿਕਟ ਬੁਕਿੰਗ ਤੇ ਯਾਤਰੀਆਂ ਭੀੜ ਜਮ੍ਹਾ ਹੋਣ ਲੱਗੀ ਤੇ ਇਸ ਨੂੰ ਦੇਖਦੇ ਹੋਏ ਬੁਕਿੰਗ ਸੁਪਰਵਾਈਜ਼ਰ ਨੇ ਸੀਨੀਅਰ ਅਧਿਕਾਰੀਆਂ ਤੋਂ ਆਗਿਆ ਲੈ ਕੇ ਪੇਪਰ ਟਿਕਟ ਜਾਰੀ ਕਰਨ ਲਈ ਟਿਕਟ ਬੁਕਿੰਗ ਕਲਰਕਾਂ ਨੂੰ ਦਿੱਤੀਆਂ। ਇਸ ਤੋਂ ਬਾਅਦ ਯਾਤਰੀਆਂ ਨੂੰ ਪੇਪਰ ਟਿਕਟ ਜਾਰੀ ਕੀਤੀਆਂ ਗਈਆਂ। ਕਰੰਟ ਟਿਕਟ ਬੁਕਿੰਗ ਦੇ ਕੰਪਿਊਟਰ ਬੰਦ ਰਹਿਣ ਕਾਰਨ ਜਿੱਥੇ ਬੁਕਿੰਗ ਕਲਰਕਾਂ ਨੂੰ ਪੇਪਰ ਟਿਕਟ ਜਾਰੀ ਕਰਨ 'ਚ ਮੁਸ਼ਕਲ ਆਈ ਉਥੇ ਯਾਤਰੀਆਂ ਨੂੰ ਵੀ ਲੰਮੀਆਂ ਕਤਾਰਾਂ 'ਚ ਲੱਗਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

100 ਪੇਪਰ ਟਿਕਟਾਂ ਹੋਈਆਂ ਜਾਰੀ

ਇਸ ਦੌਰਾਨ ਕਰੰਟ ਟਿਕਟ ਸੁਪਰਵਾਈਜ਼ਰ ਅਨੁਸਾਰ ਬਿਜਲੀ ਬੰਦ ਰਹਿਣ ਕਾਰਨ ਯਾਤਰੀਆਂ ਨੂੰ ਵੱਖ-ਵੱਖ ਥਾਵਾਂ 'ਤੇ ਜਾਣ ਲਈ 100 ਪੇਪਰ ਟਿਕਟਾਂ ਜਾਰੀ ਕੀਤੀਆਂ ਗਈਆਂ। ਕੱੁਲ ਮਿਲਾ ਕੇ ਲੱਗਪੱਗ 250 ਯਾਤਰੀਆਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ। ਕੁਝ ਦੇਰ ਬਾਅਦ ਵਿਚ ਬਿਜਲੀ ਦੀ ਸਪਲਾਈ ਬਹਾਲ ਹੋਣ ਕਾਰਨ ਕੰਪਿਊਟਰ ਸਿਸਟਮ ਰਾਹੀਂ ਟਿਕਟਾਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।