ਮਨਜੀਤ ਮੱਕੜ, ਗੁਰਾਇਆ : ਸੋਸ਼ਲ ਮੀਡੀਆ 'ਤੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਦੋ ਵਿਅਕਤੀਆਂ ਦੀ ਕੁਵੈਤ 'ਚ ਮੌਤ ਹੋਣ ਬਾਰੇ ਖਬਰ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਢੀਂਡਸਾ ਦਾ ਰਹਿਣ ਵਾਲਾ ਜਸਵਿੰਦਰ ਰਾਮ ਪੁੱਤਰ ਗੁਰਦੇਵ ਰਾਮ ਅਤੇ ਪਿੰਡ ਰਾਏਪੁਰ ਅਰਾਈਆਂ ਦਾ ਇੰਦਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਦੀ ਮੌਤ ਬਾਰੇ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਕਿ ਜੂਨ ਮਹੀਨੇ ਤੋਂ ਲਾਪਤਾ ਦੱਸੇ ਜਾ ਰਹੇ ਹਨ। ਇਸ ਸਬੰਧੀ ਜਸਵਿੰਦਰ ਰਾਮ ਵਾਸੀ ਢੀਂਡਸਾ ਦੇ ਭਰਾ ਬਲਵਿੰਦਰ ਰਾਮ ਨੇ ਦੱਸਿਆ ਕਿ ਉਸ ਦਾ ਭਰਾ ਪਿਛਲੇ ਛੇ ਸਾਲਾਂ ਤੋਂ ਕੁਵੈਤ 'ਚ ਰਹਿ ਰਿਹਾ ਸੀ ਪਰ ਕਰੀਬ 5 ਮਹੀਨਿਆਂ ਤੋਂ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ, ਜਿਸ ਦੇ ਲਾਪਤਾ ਹੋਣ ਦੀ ਕਵੈਤ 'ਚ ਰਿਪੋਰਟ ਵੀ ਦਰਜ ਹੈ। ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਨਿੱਜੀ ਚੈਨਲ ਦੀ ਖ਼ਬਰ ਤੋਂ ਪਤਾ ਲੱਗਾ ਹੈ ਕਿ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਇਹ ਖਬਰ ਸੱਚ ਤਾਂ ਉਸ ਦੇ ਭਰਾ ਦੀ ਦੇਹ ਨੂੰ ਭਾਰਤ ਲਿਆਉਣ 'ਚ ਮਦਦ ਕੀਤੀ ਜਾਵੇ।

Posted By: Amita Verma