ਮਨੋਜ ਚੋਪੜਾ, ਮਹਿਤਪੁਰ : ਮਹਿਤਪੁਰ ਪੁਲਿਸ ਨੇ 20 ਗ੍ਰਾਮ ਹੈਰੋਇਨ, 53 ਨਸ਼ੀਲੇ ਕੈਪਸੂਲਾਂ ਸਮੇਤ 2 ਅੌਰਤਾ ਨੰੂ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਐੱਸਆਈ ਬਲਵਿੰਦਰ ਸਿੰਘ, ਏਐੱਸਆਈ ਅਸ਼ਵਨੀ ਕੁਮਾਰ ਨੇ ਪੁਲਿਸ ਮੁਲਾਜ਼ਮਾਂ ਸਮੇਤ ਗਸ਼ਤ ਦੌਰਾਨ ਰਣਜੀਤ ਕੌਰ ਵਾਸੀ ਗੋਸੂਵਾਲ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਐੱਸਆਈ ਸੁਰਿੰਦਰ ਸਿੰਘ, ਏਐੱਸਆਈ ਹਰਨੇਕ ਸਿੰਘ ਨੇ ਮੁਖਬਰੀ 'ਤੇ ਦਰਸ਼ਨਾ ਵਾਸੀ ਬਾਠ ਕਲਾਂ ਹਾਲ ਵਾਸੀ ਸ਼ਾਹਪੁਰ ਨੂੰ 53 ਨਸ਼ੀਲੇ ਕੈਪਸੂਲਾਂ ਸਮੇਤ ਗਿ੍ਫਤਾਰ ਕਰ ਕੇ ਮਾਮਲਾ ਦਰਜ ਕੀਤਾ। ਏਐੱਸਆਈ ਤੀਰਥ ਸਿੰਘ ਨੇ ਗਸ਼ਤ ਦੌਰਾਨ ਸ਼ਰਾਬ ਦੇ ਮੁਕੱਦਮੇ 'ਚ ਭਗੌੜਾ ਰਜਿੰਦਰ ਸਿੰਘ ਉਰਫ ਰਿੰਕੂ ਵਾਸੀ ਮਹਿਸਾਪੁਰ ਨੂੰ ਕਾਬੂ ਕੀਤਾ।