ਜੇਐੱਨਐੱਨ, ਜਲੰਧਰ : ਪੰਜ ਵਿਅਕਤੀਆਂ ਨੂੰ ਰੂਸ ਭੇਜਣ ਲਈ ਧੋਖਾਦੇਹੀ ਕਰਨ ਦੇ ਦੋਸ਼ ਵਿਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਜ਼ੀਰਕਪੁਰ ਦੇ ਦੋ ਟ੍ੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਾਪਤ ਜਾਣਕਾਰੀ ਅਨੁਸਾਰ ਜ਼ੀਰਕਪੁਰ ਦੀ ਵੀਆਈਪੀ ਰੋਡ 'ਤੇ ਖੱੁਲ੍ਹੇ ਗਲਫ ਟੂਰ ਐਂਡ ਟ੍ੈਵਲ ਦੇ ਮਨਜਿੰਦਰ ਵਾਸੀ ਜੰਡਿਆਲਾ ਗੁਰੂ ਤੇ ਗੁਰਮੀਤ ਸਿੰਘ ਵਾਸੀ ਗੁਰੂ ਰਾਮਦਾਸ ਨਗਰ ਨੇ ਪੰਜ ਵਿਅਕਤੀਆਂ ਨੂੰ ਰੂਸ ਭੇਜਣ ਲਈ ਰਕਮ ਲਈ ਸੀ। ਮੁਲਜ਼ਮਾਂ ਨੇ ਉਨ੍ਹਾਂ ਨੂੰ ਵਟਸਐਪ 'ਤੇ ਵੀਜ਼ਾ ਭੇਜ ਦਿੱਤਾ ਅਤੇ ਕਿਹਾ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਈ ਵੀ ਅਰਜ਼ੀ ਦੇ ਦਿੱਤੀ ਹੈ। ਟ੍ੈਵਲ ਏਜੰਟਾਂ ਵੱਲੋਂ ਲਾਏ ਗਏ ਦਸਤਾਵੇਜ਼ ਜਾਅਲੀ ਪਾਏ ਜਾਣ ਕਾਰਨ ਵਿਦੇਸ਼ ਮੰਤਰਾਲੇ ਨੇ ਰਿਜਨਲ ਪਾਸਪੋਰਟ ਦਫਤਰ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਦੀ ਸ਼ਿਕਾਇਤ ਅੱਗੇ ਪੁਲਿਸ ਨੂੰ ਭੇਜ ਦਿੱਤੀ ਗਈ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਈ ਏਜੰਟਾਂ ਨੇ ਹੀ ਅਰਜ਼ੀ ਦਿੱਤੀ ਸੀ। ਜਾਂਚ ਦੌਰਾਨ ਪੁਲਿਸ ਨੇ ਰੂਸ ਜਾਣ ਲਈ ਅਰਜ਼ੀ ਦੇਣ ਵਾਲਿਆਂ ਨੂੰ ਬੇਕਸੂਰ ਪਾਇਆ ਅਤੇ ਦੋਵਾਂ ਟ੍ੈਵਲ ਏਜੰਟਾਂ 'ਤੇ ਕੇਸ ਦਰਜ ਕਰ ਲਿਆ।