ਰਾਕੇਸ਼ ਗਾਂਧੀ/ਸਤਿੰਦਰ ਸ਼ਰਮਾ, ਜਲੰਧਰ/ਫਿਲੌਰ

ਥਾਣਾ ਫਿਲੌਰ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਦਿੱਲੀ ਵਾਸੀ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਉਸ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਉਸ ਨੂੰ ਹੈਰੋਇਨ ਦੀ ਸਪਲਾਈ ਦੇਣ ਵਾਲੇ ਨਾਈਜੀਰੀਅਨ ਨੂੰ ਦਿੱਲੀ ਤੋਂ ਗਿ੍ਫਤਾਰ ਕਰ ਲਿਆ ਗਿਆ ਹੈ।

ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਮੁਖੀ ਪ੍ਰਰੇਮ ਸਿੰਘ ਦੀ ਅਗਵਾਈ ਹੇਠ ਏਐੱਸਆਈ ਰਵਿੰਦਰ ਸਿੰਘ ਨੇ ਸਤਲੁਜ ਪੁਲ ਲਾਗੇ ਨਾਕਾਬੰਦੀ ਕੀਤੀ ਹੋਈ ਸੀ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਲੁਧਿਆਣਾ ਵੱਲੋਂ ਇਕ ਬੱਸ ਵਿਚ ਇਕ ਤਸਕਰ ਕਰੋੜਾਂ ਰੁਪਏ ਦੀ ਹੈਰੋਇਨ ਲੈ ਕੇ ਜਲੰਧਰ ਵੱਲ ਸਪਲਾਈ ਦੇਣ ਜਾ ਰਿਹਾ ਹੈ। ਪੁਲਿਸ ਨੇ ਨਾਕਾਬੰਦੀ ਕਰ ਕੇ ਜਦ ਗੱਡੀਆਂ ਤੇ ਦਿੱਲੀ ਸਾਈਡ ਤੋਂ ਆ ਰਹੀਆਂ ਬੱਸਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਜੀਟੀ ਰੋਡ 'ਤੇ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂਜਿਸ ਨੂੰ ਦੇਖਦੇ ਹੋਏ ਇਕ ਬੱਸ ਵਿੱਚੋਂ ਇਕ ਨੌਜਵਾਨ ਹੇਠਾਂ ਉਤਰਿਆ ਅਤੇ ਲੁਧਿਆਣਾ ਵਾਲੀ ਸਾਈਡ 'ਤੇ ਪੈਦਲ ਹੀ ਜਾਣ ਲੱਗਾ। ਸ਼ੱਕ ਪੈਣ 'ਤੇ ਜਦ ਪੁਲਿਸ ਨੇ ਉਸ ਨੂੰ ਰੋਕ ਕੇ ਉਸ ਦਾ ਨਾਂ ਪੁੱਿਛਆ ਤਾਂ ਉਸ ਨੇ ਆਪਣਾ ਨਾਮ ਮਿਰਾਜ ਰਹਮਾਨੀ ਪੁੱਤਰ ਅਬਦੁਲ ਸਤਾਰ ਵਾਸੀ ਉੱਤਮ ਨਗਰ ਦਿੱਲੀ ਦੱਸਿਆ। ਜਦ ਪੁਲਿਸ ਨੇ ਉਸ ਦੇ ਮੋਢੇ 'ਤੇ ਲਟਕੀ ਕਿੱਟ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇਕ ਕਿੱਲੋ ਹੈਰੋਇਨ ਬਰਾਮਦ ਹੋਈ। ਜਦ ਉਸ ਨੂੰ ਗਿ੍ਫਤਾਰ ਕਰ ਕੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਹੈਰੋਇਨ ਦਿੱਲੀ ਵਿਚ ਰਹਿਣ ਵਾਲੇ ਨਾਈਜੀਰੀਅਨ ਐਨੀ ਚੀਫ ਅੋਬਿਨਾ ਕੋਲੋਂ ਲਈ ਹੈ ਤੇ ਜਲੰਧਰ ਵਿਚ ਸਪਲਾਈ ਦੇਣ ਜਾ ਰਿਹਾ ਹੈ। ਇਸ ਤੋਂ ਬਾਅਦ ਤੁਰੰਤ ਦਿੱਲੀ ਲਈ ਰਵਾਨਾ ਕਰ ਦਿੱਤੀ ਗਈ ਤੇ ਐਨੀ ਚੀਫ ਅੋਬੀਨਾ ਨੂੰ ਵੀ ਗਿ੍ਫ਼ਤਾਰ ਕਰ ਲਿਆਦਿਆ।

ਦੋਵਾਂ ਤਸਕਰਾਂ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।

ਬਾਕਸ

ਮਾਹਲ ਦੀ ਸੂਝਬੂਝ ਨਾਲ ਕੱਸਿਆ ਤਸਕਰਾਂ 'ਤੇ ਸ਼ਿਕੰਜਾ

ਜ਼ਿਕਰਯੋਗ ਹੈ ਕਿ ਜਦ ਤੋਂ ਨਵਜੋਤ ਸਿੰਘ ਮਾਹਲ ਬਤੌਰ ਐੱਸਐੱਸਪੀ ਦਿਹਾਤੀ ਦੇ ਅਹੁਦੇ 'ਤੇ ਆਏ ਹਨ, ਉਸ ਵੇਲੇ ਤੋਂ ਉਨ੍ਹਾਂ ਵੱਲੋਂ ਸਤਲੁਜ ਦਰਿਆ 'ਤੇ ਨਿਯੁਕਤ ਕੀਤੇ ਭਰੋਸੇ ਦੇ ਅਧਿਕਾਰੀਆਂ ਨੇ ਲਗਾਤਾਰ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਅਸਲਾ ਲਿਆਉਣ ਵਾਲੇ ਤਸਕਰਾਂ ਨੂੰ ਵੱਡੀ ਗਿਣਤੀ ਵਿਚ ਗਿ੍ਫ਼ਤਾਰ ਕੀਤਾ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਮਾਹਲ ਦੀ ਨਿਯੁਕਤੀ ਉਪਰੰਤ ਉਕਤ ਨਾਕੇ 'ਤੇ ਇੰਨੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਤੇ ਦੋਸ਼ੀ ਕਾਬੂ ਕੀਤੇ ਜਾ ਰਹੇ ਹਨ। ਇਸ ਨੂੰ ਐੱਸਐੱਸਪੀ ਮਾਹਲ ਦੀ ਸੂਝਬੂਝ ਦਾ ਵੱਡਾ ਪ੍ਰਮਾਣ ਮੰਨਿਆ ਜਾ ਰਿਹਾ ਹੈ।