ਗਿਆਨ ਸੈਦਪੁਰੀ, ਸ਼ਾਹਕੋਟ : ਅੱਜ ਸ਼ਾਮ ਸਾਢੇ ਚਾਰ ਵਜੇ ਮੋਗਾ ਰੋਡ ਬੱਸ ਸਟੈਂਡ ਸ਼ਾਹਕੋਟ ਕੋਲ ਦੋ ਮੋਟਰਸਾਈਕਲ ਸਵਾਰ ਸੁਨੀਤਾ ਪਿੰਡ ਬਾਹਮਣੀਆਂ ਪਾਸੋਂ ਬੈਗ ਖੋਹ ਕੇ ਫ਼ਰਾਰ ਹੋ ਗਏ। ਇਸ ਮੌਕੇ ਸੁਨੀਤਾ ਦੀ ਧੀ ਮਮਤਾ ਅਤੇ ਜਠਾਣੀ ਮੀਨਾ ਵੀ ਨਾਲ ਸਨ। ਜਾਣਕਾਰੀ ਦਿੰਦਿਆਂ ਸੁਨੀਤਾ ਨੇ ਕਿਹਾ ਕਿ ਉਹ ਤਿੰਨੋਂ ਬਾਜ਼ਾਰ ਵਿਚੋਂ ਖਰੀਦਦਾਰੀ ਕਰ ਕੇ ਪਿੰਡ ਜਾਣ ਲਈ ਬੱਸ ਸਟੈਂਡ ਵੱਲ ਜਾ ਰਹੀਆਂ ਸਨ। ਇੰਨੇ ਨੂੰ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀ ਆਏ ਤੇ ਝਪਟ ਮਾਰ ਕੇ ਬੈਗ ਖੋਹ ਕੇ ਫ਼ਰਾਰ ਹੋ ਗਏ। ਝਪਟ ਮਾਰਨ ਵਾਲਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਤੇ ਉਸ ਨੇ ਹਰੇ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ। ਬੈਗ ਵਿਚ ਤਕਰੀਬਨ 12 ਸੌ ਰੁਪਏ, ਇਕ ਮੋਬਾਈਲ, ਬੈਂਕ ਦੀ ਕਾਪੀ ਤੇ ਦੋ ਸੂਟ ਸਨ। ਇਸ ਸਬੰਧੀ ਮਾਡਲ ਥਾਣਾ ਸ਼ਾਹਕੋਟ ਨੂੰ ਸੂਚਿਤ ਕੀਤਾ ਹੈ।