ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ

ਨਗਰ ਨਿਗਮ ਦੀ ਬਿਲਡਿੰਗ ਬ੍ਾਂਚ ਵੱਲੋਂ ਵੀਰਵਾਰ ਨੂੰ ਦੋ ਨੋਟਿਸ ਜਾਰੀ ਕੀਤੇ ਜਿਹੜੇ ਨਾਜਾਇਜ਼ ਬਣੀਆਂ ਦੋ ਦੁਕਾਨਾਂ ਤੇ ਉਨ੍ਹਾਂ ਦੀ ਪਹਿਲੀ ਮੰਜ਼ਿਲ ਖ਼ਿਲਾਫ਼ ਜਾਰੀ ਕੀਤੇ ਗਏ ਹਨ। ਉਕਤ ਦੋਵੇਂ ਨੋਟਿਸ ਭਾਰਗੋ ਕੈਂਪ 'ਚ ਜਿਮ ਵਾਲੀ ਗਲੀ 'ਚ ਨਾਜਾਇਜ਼ ਬਣਾਈਆਂ ਦੁਕਾਨਾਂ ਤੇ ਉਸ 'ਤੇ ਪਹਿਲੀ ਮੰਜ਼ਿਲ ਬਣਾਈ ਸਬੰਧੀ ਸਨ। ਜਦੋਂ ਨੋਟਿਸ ਮਾਲਕ ਨੂੰ ਦੇਣਾ ਚਾਹਿਆ ਤਾਂ ਪਤਾ ਲੱਗਾ ਕਿ ਮਾਲਕ ਵਿਦੇਸ਼ ਗਿਆ ਹੈ। ਐੱਮਟੀਪੀ ਨੀਰਜ ਭੱਟੀ ਅਨੁਸਾਰ ਨਾਜਾਇਜ਼ ਉਸਾਰੀਆਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।