ਰਾਕੇਸ਼ ਗਾਂਧੀ, ਜਲੰਧਰ

ਸੀਆਈਏ ਸਟਾਫ ਦਿਹਾਤੀ ਦੀ ਪੁਲਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਦੋ ਸ਼ਰਾਬ ਤਸਕਰਾਂ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਦਿਹਾਤੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਹੇਠ ਏਐੱਸਆਈ ਹਰਜਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਅਲਾਵਲਪੁਰ ਰੋਡ 'ਤੇ ਗਸ਼ਤ ਕਰ ਰਹੇ ਸਨ ਕਿ ਮੁਖਬਰ ਖਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਸ਼ਰਾਬ ਦਾ ਤਸਕਰ ਮਨਪ੍ਰਰੀਤ ਸਿੰਘ ਉਰਫ ਗੋਲਡੀ ਵਾਸੀ ਟਾਵਰ ਐਨਕਲੇਵ ਜਿਸ ਨੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਲਈ ਨਿੱਕੂ ਵਾਸੀ ਵਡਾਲਾ ਚੌਕ ਅਤੇ ਰਿਸ਼ੀ ਕੁਮਾਰ ਵਾਸੀ ਸ਼ਿਵ ਨਗਰ ਨਾਗਰਾ ਨੂੰ ਰੱਖਿਆ ਹੋਇਆ ਹੈ ਇਸ ਵੇਲੇ ਹੌਂਡਾ ਸਿਟੀ ਗੱਡੀ ਨੰਬਰ ਪੀ ਬੀ 08 ਈ ਸੀ 4263 'ਚ ਅਲਾਵਲਪੁਰ ਤੋਂ ਆਦਮਪੁਰ ਵੱਲ ਨਾਜਾਇਜ਼ ਸ਼ਰਾਬ ਦੀ ਸਪਲਾਈ ਦੇਣ ਲਈ ਜਾ ਰਹੇ ਹਨ। ਜਿਸ 'ਤੇ ਏਐੱਸਆਈ ਹਰਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮਹਿਮੂਦਪੁਰ ਪੁਲੀ 'ਤੇ ਨਾਕਾਬੰਦੀ ਕਰ ਦਿੱਤੀ। ਜਿੱਦਾਂ ਹੀ ਉਕਤ ਨੰਬਰ ਦੀ ਗੱਡੀ ਉੱਥੋਂ ਲੰਘਣ ਲੱਗੀ ਤਾਂ ਪੁਲਸ ਪਾਰਟੀ ਨੇ ਰੋਕ ਕੇ ਜਦ ਕਾਰ ਦੀ ਤਲਾਸ਼ੀ ਲਈ ਤਾਂ ਉਸ 'ਚੋਂ 25 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਕਾਰ 'ਚ ਸਵਾਰ ਨਿੱਕੂ ਅਤੇ ਹਰੀਸ਼ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ। ਮੁੱਢਲੀ ਪੁੱਛਗਿੱਛ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਮਨਪ੍ਰਰੀਤ ਸਿੰਘ ਉਰਫ ਗੋਲਡੀ ਲਈ ਕੰਮ ਕਰਦੇ ਹਨ ਅਤੇ ਗੋਲਡੀ ਵੀ ਆਪਣੀ ਗੱਡੀ 'ਚ ਉਨ੍ਹਾਂ ਦੀ ਗੱਡੀ ਤੋਂ ਅੱਗੇ ਅੱਗੇ ਜਾ ਰਿਹਾ ਸੀ ਜੋ ਪੁਲਸ ਪਾਰਟੀ ਨੂੰ ਦੇਖ ਕੇ ਗੱਡੀ ਭਜਾ ਕੇ ਲੈ ਗਿਆ ਹੈ। ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮਨਪ੍ਰਰੀਤ ਦੇ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਮਾਮਲੇ ਦਰਜ ਹਨ। ਫੜੇ ਗਏ ਤਸਕਰਾਂ ਅਤੇ ਗੋਲਡੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।