ਜੇਐੱਨਐੱਨ, ਜਲੰਧਰ : ਪੰਜਾਬ 'ਚ ਸ਼ਨਿਚਰਵਾਰ ਨੂੰ ਕੋਰੋਨਾ ਕਾਰਨ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਦੀ ਮੌਤ ਹੋ ਗਈ। ਲੁਧਿਆਣਾ ਦੇ ਜਗਰਾਓਂ ਦਾ ਰਹਿਣ ਵਾਲਾ 54 ਸਾਲਾ ਗੁਰਜੰਟ ਸਿੰਘ 30 ਅਪ੍ਰੈਲ ਨੂੰ ਨਾਂਦੇੜ ਤੋਂ ਪਰਤਿਆ ਸੀ। ਉਸ ਨੇ ਸ਼ਨਿਚਰਵਾਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਮ ਤੋੜ ਦਿੱਤਾ। ਉੱਥੇ, ਹੁਸ਼ਿਆਰਪੁਰ ਦੇ ਦੋਸੜਕਾ (ਤਲਵਾੜਾ) ਦੇ 62 ਸਾਲਾ ਓਂਕਾਰ ਸਿੰਘ ਦੀ ਵੀ ਪੀਜੀਆਈ ਚੰਡੀਗੜ੍ਹ 'ਚ ਮੌਤ ਹੋ ਗਈ ਸੀ। ਉਸ ਨੂੰ ਛੇ ਮਈ ਨੂੰ ਦਾਖਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੰਜਾਬ 'ਚ ਮਿ੍ਤਕਾਂ ਦਾ ਅੰਕੜਾ 31 ਹੋ ਗਿਆ ਹੈ। ਉੱਥੇ, ਸੂਬੇ 'ਚ ਸ਼ਨਿਚਰਵਾਰ ਨੂੰ 28 ਨਵੇਂ ਪਾਜ਼ੇਟਿਵ ਮਾਮਲੇ ਰਿਪੋਰਟ ਹੋਏ। ਇਨ੍ਹਾਂ 'ਚ 14 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।

ਰਾਹਤ ਦੀ ਗੱਲ ਇਹ ਹੈ ਕਿ ਪੰਜ ਦਿਨਾਂ ਤੋਂ ਲਗਾਤਾਰ ਪੰਜਾਬ 'ਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਘੱਟ ਹੋ ਰਹੀ ਹੈ। ਪੰਜ ਮਈ ਨੂੰ 246 ਕੇਸ ਆਏ ਸਨ। ਉੱਥੇ, ਪਿਛਲੇ 11 ਦਿਨਾਂ 'ਚ ਸ਼ਨਿਚਰਵਾਰ ਨੂੰ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ। ਸ਼ਨਿਚਰਵਾਰ ਨੂੰ ਜਲੰਧਰ 'ਚ ਸਭ ਤੋਂ ਜ਼ਿਆਦਾ 12 ਲੋਕ ਇਨਫੈਕਟਿਡ ਪਾਏ ਗਏ। ਇਨ੍ਹਾਂ 'ਚ ਅੱਠ ਸ਼ਰਧਾਲੂ ਹਨ। ਇਸ ਤੋਂ ਇਲਾਵਾ ਗੁਰਦਾਸਪੁਰ 'ਚ ਪੰਜ, ਰੂਪਨਗਰ 'ਚ ਚਾਰ, ਫਤਹਿਗੜ੍ਹ ਸਾਹਿਬ 'ਚ ਪੰਜ ਤੇ ਮੋਗਾ ਤੇ ਲੁਧਿਆਣਾ 'ਚ ਇਕ ਕੇਸ ਆਇਆ। ਸੂਬੇ 'ਚ ਕੁੱਲ ਪੀੜਤਾਂ ਦੀ ਗਿਣਤੀ 1779 ਹੋ ਗਈ ਹੈ। ਇਨ੍ਹਾਂ 'ਚੋਂ 1137 ਸ਼ਰਧਾਲੂ ਹਨ। ਹੋਰ ਜ਼ਿਲਿ੍ਆਂ ਦੇ ਮਾਮਲੇ ਦੋ ਥਾਂ ਦਰਜ ਹੋਣ ਕਾਰਨ ਕੁੱਲ ਪੀੜਤਾਂ ਦੀ ਗਿਣਤੀ 'ਚ ਬਦਲਾਅ ਆਇਆ ਹੈ।

ਇਕ ਹਫ਼ਤੇ ਦੀ ਸਥਿਤੀ

9 ਮਈ 28

8 ਮਈ 56

7 ਮਈ 70

6 ਮਈ 246

5 ਮਈ 111

3 ਮਈ 165

-----

ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ ਪਾਜ਼ੇਟਿਵ ਮੌਤ

ਅੰਮਿ੍ਤਸਰ 286 3

ਤਰਨਤਾਰਨ 161 0

ਜਲੰਧਰ 162 5

ਲੁਧਿਆਣਾ 126 6

ਗੁਰਦਾਸਪੁਰ 122 1

ਨਵਾਂਸ਼ਹਿਰ 104 1

ਪਟਿਆਲਾ 101 2

ਮੋਹਾਲੀ 98 3

ਸੰਗਰੂੁਰ 97 0

ਹੁਸ਼ਿਆਰਪੁਰ 91 4

ਮੁਕਤਸਰ 66 0

ਮੋਗਾ 56 0

ਫਰੀਦਕੋਟ 44 0

ਬਠਿੰਡਾ 41 0

ਫਿਰੋਜ਼ਪੁਰ 42 1

ਫਾਜ਼ਿਲਕਾ 39 0

ਪਠਾਨਕੋਟ 29 1

ਫਤਹਿਗੜ੍ਹ 28 0

ਕਪੂਰਥਲਾ 24 2

ਬਰਨਾਲਾ 21 1

ਰੂਪਨਗਰ 21 1

ਮਾਨਸਾ 20 0

ਚੰਡੀਗੜ੍ਹ 'ਚ 20 ਕੇਸ, ਗਿਣਤੀ ਹੋਈ 168

ਚੰਡੀਗੜ੍ਹ 'ਚ ਸ਼ਨਿਚਰਵਾਰ ਨੂੰ ਇਕ ਹੀ ਦਿਨ 'ਚ 20 ਪਾਜ਼ੇਟਿਵ ਕੇਸ ਆਏ। ਸ਼ਹਿਰ 'ਚ ਕੁੱਲ 168 ਇਨਫੈਕਟਿਡ ਹੋ ਗਏ ਹਨ। ਬਾਪੂਧਾਮ ਕਾਲੋਨੀ 'ਚ ਹੀ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 101 ਹੋ ਗਈ ਹੈ।