ਸੁਰਿੰਦਰ ਪਾਲ ਕੁੱਕੂ, ਦੁਸਾਂਝ ਕਲਾਂ : ਫਗਵਾੜਾ-ਮੁਕੰਦਪੁਰ ਰੋਡ ਨਜ਼ਦੀਕ ਵਿਰਕਾਂ ਕਾਲੋਨੀ ਨਜ਼ਦੀਕ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਸਾਂਝ ਕਲਾਂ ਚੌਂਕੀ ਦੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਰਾਹਗੀਰਾਂ ਨੇ ਦੱਸਿਆ ਕਿ ਮੋਟਰਸਾਈਕਲ ਦੀ ਰਫਤਾਰ ਬਹੁਤ ਹੀ ਤੇਜ਼ ਸੀ। ਤੇਜ਼ ਰਫਤਾਰ ਹੋਣ ਕਾਰਨ ਮੋਟਰਸਾਈਕਲ ਸੜਕ ਕਿਨਾਰੇ ਸਫੈਦੇ ਦੇ ਦਰੱਖ਼ਤ ਨਾਲ ਟਕਰਾ ਗਿਆ, ਜਿਸ ਵਿਚ ਅਨਿਲ ਕੁਮਾਰ ਪੁੱਤਰ ਜੁਗਲ ਕਿਸ਼ੋਰ ਉਮਰ 30 ਸਾਲ ਵਾਸੀ ਲੇਬਰ ਕਾਲੋਨੀ ਥਾਣਾ ਸਿਟੀ ਫਗਵਾੜਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸਦਾ ਸਾਥੀ ਮਲਕੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਚਾਚੋਕੀ ਫਗਵਾੜਾ ਉਮਰ 26 ਸਾਲ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਕਾਰਨ ਰਾਹਗੀਰਾਂ ਦੀ ਮਦਦ ਨਾਲ ਐਬੂਲੈਂਸ ਬੁਲਾ ਕੇ ਇਲਾਜ ਲਈ ਫਗਵਾੜਾ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਜਿਥੇ ਡਾਕਟਰਾਂ ਨ ਉਸਨੂੰ ਮਿ੍ਤਕ ਐਲਾਨ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਇਹ ਦੋਨੋ ਨੌਜਵਾਨ ਸੰਪੂਰਨ ਫੈਕਟਰੀ ਵਿਚ ਕੰਮ ਕਰਦੇ ਸਨ।