ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ : ਐੱਸਐੱਸਪੀ ਦਿਹਾਤੀ ਜਲੰਧਰ ਨਵਜੋਤ ਸਿੰਘ ਮਾਹਲ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਨੇ ਕੰਗਣੀਵਾਲ ਨਹਿਰ ਪੁਲੀ 'ਤੇ ਨਾਕੇ ਦੌਰਾਨ ਦੋ ਚੋਰਾਂ ਕਾਬੂ ਕੀਤਾ ਹੈ। ਹਲਕਾ ਆਦਮਪੁਰ ਦੇ ਡੀਐੱਸਪੀ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਕੰਗਣੀਵਾਲ ਨਹਿਰ ਪੁਲੀ 'ਤੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਪਿੰਡ ਕਬੂਲਪੁਰ ਵਲੋਂ ਦੋ ਨੋਜਵਾਨ ਮੋਟਰਸਾਇਕਲ 'ਤੇ ਕੰਗਣੀਵਾਲ ਵੱਲ ਆ ਰਹੇ ਸਨ। ਪਿੱਛੇ ਬੈਠੇ ਨੌਜਵਾਨ ਦੇ ਹੱਥ ਵਿੱਚ ਇੱਕ ਵੱਡਾ ਬੋਰਾ ਸੀ। ਜਿਸ 'ਚੋਂ ਦੋ ਐੱਲਈਡੀਆਂ, ਇੱਕ ਸਪੀਰਕ ਪ੍ਰਰਾਜਾਕਟ ਬਰਾਮਦ ਹੋਇਆ। ਜਿਨ੍ਹਾਂ ਨੂੰ ਕਾਬੂ ਕਰਕੇ ਦੋਵਾਂ ਖ਼ਿਲਾਫ਼ ਥਾਣਾ ਪਤਾਰਾ ਵਿਖੇ ਮਾਮਲਾ ਦਰਜ ਕੀਤਾ ਗਿਆ। ਦੋਵੇਂ ਨੋਜਵਾਨਾਂ ਦੀ ਪਛਾਣ ਹਰਪ੍ਰਰੀਤ ਸਿੰਘ ਹੈਪੀ ਵਾਸੀ ਮੁੱਖਲੀਆਣਾ ਨਜ਼ੀਦਕ ਮੇਹਟੀਆਣਾ ਤੇ ਦੂਜੇ ਦੀ ਪਹਿਚਾਣ ਸੰਦੀਪ ਵਾਸੀ ਗੀਤਾ ਕਾਲੋਨੀ ਜਲੰਧਰ ਵਜੋਂ ਹੋਈ ਹੈ। ਡੀਐੱਸਪੀ ਹਰਦਿੰਰ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਪਾਸੋਂ ਕੀਤੀ ਗਈ ਪੁਛਗਿੱਛ ਦੌਰਾਨ ਪਤਾ ਚੱਲਿਆ ਕਿ ਇਨ੍ਹਾਂ ਦੋਵਾਂ ਨੇ 18 ਚੋਰੀਆਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦਸਿਆ ਕਿ ਇਹ ਜੰਡੂ ਸਿੰਘਾ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਜਿਥੇ ਇਨ੍ਹਾਂ ਨੇ ਵੱਖ-ਵੱਖ ਥਾਂਵਾ ਤੋਂ ਚੋਰੀ ਕੀਤਾ ਸਮਾਨ ਰੱਖਿਆ ਹੋਇਆ ਹੈ। ਜਿਥੋਂ ਪੁਲਿਸ ਨੂੰ ਤਿੰਨ ਐੱਲਈਡੀ 32 ਇੰਚ, ਤਿੰਨ ਐੱਲਈਡੀ 42 ਇੰਚ, 2 ਗੈਸ ਭੱਠੀਆਂ, ਇੱਕ ਚੁੱਲਾ ਸਮੇਤ ਪਾਇਪ, ਇੱਕ ਵਾਟਰ ਫਿਲਟਰ, ਕੰਪਿਉਟਰ ਸੈਟ, ਛੱਤ ਵਾਲਾ ਪੱਖਾ, ਕੰਪਿਉਟਰ ਸਕਰੀਨਾਂ 18 ਇੰਚ, ਸਿੰਗਲ ਗੈਲ ਚੁੱਲਾ, ਇੱਕ ਡਬਲ ਗੈਸ ਚੁੱਲਾ, 9 ਗੈਸ ਸਿਲੰਡਰ, ਇੱਕ ਸਪਿਰਟ ਏਸੀ ਪੈਨਾਸੋਨਿਕ, ਇੱਕ ਵਿੰਡੋ ਏਸੀ ਵੋਲਟਾਜ, ਇੱਕ ਇੰਨਵਰਟਰ, ਇੱਕ ਯੂਪੀਐੱਸ, ਡੀਵੀਡੀ ਪਲੇਅਰ, ਇੱਕ ਫਰਿਜ਼ ਵਰਲਪੂਲ, ਇੱਕ ਪੰਜ ਸੀਟਰ ਸੋਫਾ ਸੈਟ, ਤਿੰਨ ਪਲਾਸਟਿਕ ਕੁਰਸੀਆਂ, ਇੱਕ ਘੁੰਮਣ ਵਾਲੀ ਕੁਰਸੀ ਆਦਿ ਬਰਾਮਦ ਕੀਤੇ ਹਨ। ਐੱਸਐੱਚਓ ਪਤਾਰਾ ਰਣਜੀਤ ਸਿੰਘ ਨੇ ਦਸਿਆ ਕਿ ਇਨਾਂ ਦੋਵੇਂ ਚੋਰਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿਥੋ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਮਿਲਿਆ ਹੈ।ਇਨ੍ਹਾਂ ਦੋਵਾਂ ਨੇ ਹੁਸ਼ਿਆਰਪੁਰ ਦੇ ਮੇਹਟੀਆਣਾ, ਕਪੂਰਥਲਾ ਦੇ ਫਗਵਾੜਾ ਤੇ ਜਲੰਧਰ ਦੇ ਆਦਮਪੁਰ ਹਲਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।