ਮਨਜਿੰਦਰ ਸਿੰਘ ਜੌਹਲ, ਬਿਲਗਾ : ਬਿਲਗਾ ਪੁਲਿਸ ਵੱਲੋਂ ਨਸ਼ਾ, ਭੈੜੇ ਅਨਸਾਰਾਂ ਤੇ ਚੋਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਦੋ ਵਿਆਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ। ਜਿਸ ਸਬੰਧੀ ਸਬ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਬਿਲਗਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਐੱਸਆਈ ਦਲਜੀਤ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਬਿਲਗਾ ਤੋਂ ਤਲਵਣ ਵੱਲ ਜਾਂਦੇ ਗਸ਼ਤ ਕਰ ਰਹੇ ਸਨ ਇਸ ਦੌਰਾਨ ਜਦ ਪੁਲਿਸ ਪਾਰਟੀ ਬੱਸ ਅੱਡਾ ਪੁਆਦੜਾ ਪਾਸ ਪੁੱਜੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਮਹਿਤਪੁਰ ਤੇ ਬਿਲਗਾ ਥਾਣਾ ਅਧੀਨ ਆਉਂਦੇ ਪਿੰਡਾਂ 'ਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਚੋਰੀ ਦੇ ਸਮਾਨ ਆਪਣੇ ਮੋਟਰਸਾਈਕਲ 'ਤੇ ਵੇਚਣ ਆ ਰਹੇ ਹਨ ਤਾਂ ਪੁਲਿਸ ਨੇ ਨਾਕਾਬੰਦੀ ਦੌਰਾਨ ਤਿੰਨਾਂ ਵਿਆਕਤੀਆਂ ਨੂੰ ਰੋਕਿਆ ਪਰ ਇਕ ਵਿਅਕਤੀ ਭੱਜ ਗਿਆ ਜਦਕਿ ਦੋ ਵਿਅਕਤੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਗਿਆ। ਦੋਸ਼ੀਆਂ ਦੀ ਪਛਾਣ ਹਰਕਰਨਪਾਲ ਸਿੰਘ ਉਰਫ ਹੈਪੀ ਉਰਫ ਬਾਬਾ ਵਾਸੀ ਪਿੰਡ ਗੋਰਸੀਆ ਪੀਰਾ ਥਾਣਾ ਨੂਰਮਹਿਲ ਜਲੰਧਰ, ਜਸਕਰਨ ਉਰਫ ਰਾਜੂ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਗੋਰਸੀਆ ਪੀਰਾ ਥਾਣਾ ਨੂਰਮਹਿਲ ਜਲੰਧਰ ਵਜੋਂ ਹੋਈ ਹੈ ਜਦਕਿ ਕਿ ਗੋਰੀ ਵਾਸੀ ਪਿੰਡ ਕਾਇਮਵਾਲਾ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਭੱਜਣ ਵਿੱਚ ਸਫਲ ਹੋ ਗਿਆ। ਪੁਲਿਸ ਨੇ ਇਨ੍ਹਾਂ ਪਾਸੋਂ ਇੱਕ ਲੈਪਟਾਪ, ਇੱਕ ਐੱਲਸੀਡੀ ਅਤੇ ਇਕ ਡੱਬਾ ਬੰਦ ਮੋਬਾਇਲ ਫੋਨ ਅਤੇ ਗੈਸ ਸਿਲੰਡਰ ਬਰਾਮਦ ਕੀਤਾ ਹੈ। ਚੋਰਾਂ ਨੇੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਉਪਰੋਕਤ ਸਮਾਨ ਪਿੰਡ ਤਲਵਣ ਤੋਂ ਚੋਰੀ ਕੀਤੇ ਸਨ। ਮੁਲਜ਼ਮਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।