ਜਨਕ ਰਾਜ ਗਿੱਲ, ਕਰਤਾਰਪੁਰ : ਥਾਣਾ ਕਰਤਾਰਪੁਰ ਦੀ ਪੁਲਿਸ ਨੇ ਇਨੋਵਾ ਕਾਰ ਸਵਾਰਾਂ ਨੂੰ ਇਕ ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਰਤਾਰਪੁਰ ਮੁਖੀ ਬਲਵਿੰਦਰ ਸਿੰਘ ਜੋੜੇ ਨੇ ਦੱਸਿਆ ਕਿ ਜੰਡੇ ਸਰਾਏ ਮੋੜ 'ਤੇ ਨਾਕਾਬੰਦੀ ਦੌਰਾਨ ਕੀਤੀ ਜਾ ਰਹੀ ਚੈਕਿੰਗ ਦੌਰਾਨ ਅਮਰਿੰਦਰ ਸਿੰਘ ਵਾਸੀ ਬੜਾ ਪਿੰਡ ਤੇ ਭੁੱਲਾ ਕੋਲੋਂ ਇਕ ਕਿਲੋ ਚੂਰਾ ਪੋਸਤ ਬਰਮਦ ਹੋਈ। ਇਸ 'ਤੇ ਕਾਰਵਾਈ ਕਰਦਿਆਂ ਥਾਣਾ ਕਰਤਾਰਪੁਰ ਨੇ ਇਨ੍ਹਾਂ ਵੱਲੋਂ ਵਰਤੀ ਜਾ ਰਹੀ ਇਨੋਵਾ ਕਬਜ਼ੇ ਵਿਚ ਲੈ ਕੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।