ਰਾਕੇਸ਼ ਗਾਂਧੀ, ਜਲੰਧਰ : ਜੰਮੂ ਤੋਂ ਟਰੱਕ ਵਿਚ ਸਾਮਾਨ ਲੈ ਕੇ ਜਲੰਧਰ ਦੀ ਦਾਣਾ ਮੰਡੀ ਵਿਚ ਆਇਆ ਟਰੱਕ ਡਰਾਈਵਰ ਉਸ ਵੇਲੇ ਬੁਰੀ ਤਰ੍ਹਾਂ ਝੁਲਸ ਗਿਆ, ਜਦ ਉਹ ਰੋਟੀ ਬਣਾਉਣ ਲੱਗਾ ਤੇ ਸਟੋਵ ਫੱਟ ਗਿਆ। ਇਸ ਨਾਲ ਡਰਾਈਵਰ ਦੇ ਨਾਲ-ਨਾਲ ਕਲੀਨਰ ਵੀ ਝੁਲਸ ਗਿਆ। ਝੁਲਸੀ ਹਾਲਤ ਵਿਚ ਦੋਵਾਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਅਫ਼ਜ਼ਲ ਵਾਸੀ ਜੰਮੂ ਆਪਣੇ ਟਰੱਕ ਵਿਚ ਸਾਮਾਨ ਲੈ ਕੇ ਜਲੰਧਰ ਦੀ ਦਾਣਾ ਮੰਡੀ ਵਿਚ ਆਇਆ ਸੀ। ਅੱਜ ਸਵੇਰੇ ਜਦ ਉਹ ਰੋਟੀ ਬਣਾਉਣ ਲੱਗਾ ਤਾਂ ਅਚਾਨਕ ਸਟੋਵ ਫੱਟ ਗਿਆ, ਜਿਸ ਨਾਲ ਅਫ਼ਜ਼ਲ ਅਤੇ ਟਰੱਕ ਦਾ ਕਲੀਨਰ ਮੁਹੰਮਦ ਆਲਮ ਝੁਲਸ ਗਏ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਦੋਵਾਂ ਨੂੰ ਝੁਲਸੀ ਹਾਲਤ ਵਿਚ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ।