ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੀ ਪਿੰ੍ਸੀਪਲ ਵੰਦਨਾ ਧਵਨ ਦੇ ਪਤੀ ਸੁਖਦੇਵ ਧਵਨ ਮੈਨੇਜਰ ਸਹਿਕਾਰੀ ਬੈਂਕ ਤੇ ਸਰਪ੍ਰਸਤ ਨਵਯੁੱਗ ਊਰਜਾ ਗਰੁੱਪ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਸ਼ਾਹਕੋਟ ਵਿਖੇ ਸ਼੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਉਪਰੰਤ ਰਸਮ ਕਿਰਿਆ ਕੀਤੀ ਗਈ। ਇਸ ਮੌਕੇ ਸਾਕ-ਸਬੰਧੀ, ਰਿਸ਼ਤੇਦਾਰ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਲ ਹੋਏ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ ਨੇ ਮੈਨੇਜਰ ਸੁਖਦੇਵ ਧਵਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼ੋਕ ਮਤੇ ਵੀ ਪੜ੍ਹੇ ਗਏ। ਇਸ ਮੌਕੇ ਡਾ. ਪ੍ਰਵੀਨ ਬੇਰੀ ਪ੍ਰਧਾਨ ਪਾਰੁਲ ਐਜੂਕੇਸ਼ਨ ਸੁਸਾਇਟੀ, ਡਾ. ਸੀਮਾ ਬੇਰੀ ਵਾਈਸ ਪ੍ਰਧਾਨ, ਰਾਮ ਮੂਰਤੀ ਟਰੱਸਟੀ, ਤੇਜਪਾਲ ਸਿੰਘ ਐਡਮਿਨ ਹੈੱਡ, ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਪਰਮਜੀਤ ਕੌਰ ਬਜਾਜ, ਬਿਕਰਮਜੀਤ ਸਿੰਘ ਹੈਪੀ ਬਜਾਜ, ਪਵਨ ਪੁਰੀ ਸਾਬਕਾ ਪ੍ਰਧਾਨ, ਗੁਲਜ਼ਾਰ ਸਿੰਘ ਥਿੰਦ ਐੱਮਸੀ, ਬੌਬੀ ਗਰੋਵਰ ਸ਼ਹਿਰੀ ਪ੍ਰਧਾਨ, ਅਰੁਣ ਜੱਸਲ ਚੇਅਰਪਰਸਨ, ਕੰਵਰ ਨੀਲਕਮਲ ਪਿੰ੍ਸੀਪਲ ਸਟੇਟ ਪਬਲਿਕ ਸਕੂਲ, ਚੰਦਰ ਮੋਹਨ, ਅਰੁਣ ਰਾਣਾ, ਸੰਜੀਵ ਦੱਤ ਛੁਰਾ, ਹਰਦੇਵ ਸਿੰਘ ਪੀਟਾ, ਰਾਕੇਸ਼ ਚੰਦ ਬੀਪੀਈਓ, ਤਰਸੇਮ ਮਿੱਤਲ ਸਾਬਕਾ ਪ੍ਰਧਾਨ, ਮਨਜੀਤ ਕੁਮਾਰ ਦੇਦ, ਤਰਸੇਮ ਵਡੈਹਰਾ, ਗੋਗੀ ਵਡੈਹਰਾ, ਰਿਟਾ. ਪਿੰ੍ਸੀਪਲ ਮਨਜੀਤ ਸਿੰਘ, ਜਗਦੀਸ਼ ਗੋਇਲ, ਸੁਰਿੰਦਰਪਾਲ ਸਿੰਘ, ਕੁਲਦੀਪ ਸਚਦੇਵਾ ਤੇ ਬਖ਼ਸ਼ੀਸ਼ ਸਿੰਘ ਮਠਾੜੂ ਆਦਿ ਹਾਜ਼ਰ ਸਨ।