ਮਨਜੀਤ ਮੱਕੜ, ਗੁਰਾਇਆ: ਗੁਰਾਇਆ ਥਾਣੇ ਦੇ ਨਜ਼ਦੀਕ ਨੈਸ਼ਨਲ ਹਾਈਵੇਅ 'ਤੇ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਜਿਥੇ ਇਕ ਕੈਂਟਰ ਵਿੱਚ ਟਰਾਲਾ ਜਾ ਲੱਗਾ। ਮਿਲੀ ਜਾਣਕਾਰੀ ਅਨੁਸਾਰ ਪੀਬੀ 19 ਈ 7354 ਨੰਬਰ ਕੈਂਟਰ ਜੋ ਸਰੀਆ ਲੱਦਿਆ ਸੀ ਜੋ ਖੰਨੇ ਤੋ ਫਗਵਾੜਾ ਜਾ ਰਿਹਾ ਸੀ ਤਾਂ ਜਿਸ ਦੇ ਪਿੱਛੇ ਆ ਰਿਹਾ ਇੱਕ ਟਰਾਲਾ ਨੰਬਰ ਪੀਬੀ 11 ਸੀਈ 5083 ਜੋ ਲੁਧਿਆਣਾ ਤੋ ਜੰਮੂ ਵੱਲ ਜਾ ਰਿਹਾ ਸੀ ਦੇ ਵਿੱਚ ਜਾ ਲੱਗਾ। ਜਿਸ ਵਿੱਚ ਟਰਾਲਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਵਿਅਕਤੀ ਦੀ ਪਹਿਚਾਣ ਹਰਜੀਤ ਸਿੰਘ ਪੁੱਤਰ ਜਵਾਲਾ ਸਿੰਘ ਪਿੰਡ ਲਲਕਲਾ ਉਮਰ ਕਰੀਬ 45 ਸਾਲ ਵੱਜੋ ਹੋਈ ਹੈ। ਜਿਸ ਦਾ ਇਕ 15 ਸਾਲਾ ਲੜਕਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਹਨਾ ਨੂੰ ਸਵੇਰੇ ਸੂਚਨਾ ਮਿਲੀ ਕਿ ਨੈਸ਼ਨਲ ਹਾਈਵੇਅ 'ਤੇ ਐਕਸੀਡੈਂਟ ਹੋਇਆ ਹੈ ਉਹਨਾਂ ਮੌਕੇ 'ਤੇ ਆਕੇ ਦੇਖਿਆ ਤਾਂ ਟਰਾਲਾ ਚਾਲਕ ਦੀ ਮੌਤ ਹੋ ਚੁੱਕੀ ਸੀ ਅਤੇ ਕੈਂਟਰ ਦਾ ਡਰਾਈਵਰ ਮੌਕੇ ਤੋ ਫਰਾਰ ਸੀ। ਮ੍ਰਿਤਕ ਦੀ ਲਾਸ਼ ਨੂੰ ਫਿਲੌਰ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ ਅਤੇ ਦੋਨਾ ਗੱਡੀਆ ਨੂੰ ਕਬਜ਼ੇ 'ਚ ਲੈ ਲਿਆ ਹੈ। ਉਹਨਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਦਿੱਤੀ ਜਾਵੇਗੀ।

Posted By: Jagjit Singh