ਜੇਐੱਨਐੱਨ, ਜਲੰਧਰ : ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਜੋਂ ਪੂਰੇ ਦੇਸ਼ ਵਿਚ ਰੋਸ ਮੁਜ਼ਾਹਰੇ ਕਰ ਰਹੇ ਕਿਸਾਨਾਂ ਵੱਲੋਂ ਹੁਣ ਰੇਲਵੇ ਟਰੈਕ ਤੋਂ ਹਟਣ ਤੋਂ ਬਾਅਦ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਮੰਡਲ ਵਿਚ 52 ਮਾਲ ਗੱਡੀਆਂ ਚਲਾਈਆਂ ਗਈਆਂ ਹਨ। ਇਹ 17 ਮਾਲ ਗੱਡੀਆਂ ਉੱਤਰ ਪ੍ਰਦੇਸ਼, ਬਿਹਾਰ ਤੇ ਓਡਿਸ਼ਾ ਵੱਲ ਭੇਜੀਆਂ ਗਈਆਂ ਹਨ।

ਇਨ੍ਹਾਂ ਮਾਲ ਗੱਡੀਆਂ ਵਿਚ ਪੈਟਰੋਲ, ਕੋਲਾ, ਖਾਦ, ਲੋਹਾ ਤੇ ਸੀਮੈਂਟ ਵਗੈਰਾ ਲੱਦਿਆ ਹੋਇਆ ਸੀ। ਇਸ ਬਾਰੇ ਫਿਰੋਜ਼ਪੁਰ ਮੰਡਲ ਦੇ ਡੀਆਰਐੱਮ ਰਾਜੇਸ਼ ਅੱਗਰਵਾਲ ਨੇ ਦੱਸਿਆ ਕਿ ਮਾਲ ਗੱਡੀਆਂ ਦੀ ਰਫ਼ਤਾਰ ਵਧਾ ਦਿੱਤੀ ਗਈ ਹੈ ਤਾਂ ਜੋ ਜ਼ਰੂਰੀ ਸਮਾਨ ਮੰਜ਼ਿਲਾਂ ਤਕ ਪੁੱਜਦਾ ਕੀਤਾ ਜਾ ਸਕੇ।