ਜੇਐੱਨਐੱਨ, ਜਲੰਧਰ : ਸ਼ਨਿਚਰਵਾਰ ਨੂੰ ਸਿਟੀ ਰੇਲਵੇ ਸਟੇਸ਼ਨ 'ਤੇ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਾਫੀ ਪੱਛੜ ਕੇ ਪੁੱਜੀਆਂ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੇਟ ਹੋਣ ਵਾਲੀਆਂ ਰੇਲ ਗੱਡੀਆਂ ਜੰਮੂਤਵੀ ਐਕਸਪ੍ਰਰੈੱਸ ਲਗਪਗ 4.20 ਘੰਟੇ ਲੇਟ, ਕਟਿਹਾਰ ਅਮਰਪਾਲੀ ਐਕਸਪ੍ਰਰੈੱਸ ਸਵਾ ਤਿੰਨ ਘੰਟੇ, ਜੱਲਿ੍ਹਆਂਵਾਲਾ ਬਾਗ ਐਕਸਪ੍ਰਰੈੱਸ ਲਗਪਗ ਦੋ ਘੰਟੇ, ਗੋਲਡਨ ਟੈਂਪਲ ਮੇਲ ਲਗਪਗ ਪੌਣੇ ਤਿੰਨ ਘੰਟੇ, ਛੱਤੀਸਗੜ੍ਹ ਐਕਸਪ੍ਰਰੈੱਸ ਦੋ ਘੰਟੇ, ਲੁਧਿਆਣਾ ਅੰਮਿ੍ਤਸਰ ਐੱਮਈਐੱਮਯੂ ਲਗਪਗ ਇਕ ਘੰਟਾ, ਮਾਲਵਾ ਐਕਸਪ੍ਰਰੈੱਸ ਲਗਪਗ ਸਵਾ ਘੰਟਾ, ਸਵਰਾਜ ਐਕਸਪ੍ਰਰੈੱਸ ਲਗਪਗ ਇਕ ਘੰਟਾ, ਅੰਮਿ੍ਤਸਰ ਐਕਸਪ੍ਰਰੈੱਸ ਪੌਣੇ ਦੋ ਘੰਟੇ, ਸੱਚਖੰਡ ਐਕਸਪ੍ਰਰੈੱਸ ਲਗਪਗ 42 ਮਿੰਟ, ਸਰਯੂ ਯਮੁਨਾ ਐਕਸਪ੍ਰਰੈੱਸ ਲਗਪਗ ਡੇਢ ਘੰਟਾ, ਹੁਸ਼ਿਆਰਪੁਰ-ਜਲੰਧਰ ਡੀਐੱਮਯੂ ਅੱਧਾ ਘੰਟਾ ਦੇਰੀ ਨਾਲ ਚੱਲੀ।