ਅਕਸ਼ੇਦੀਪ ਸ਼ਰਮਾ, ਆਦਮਪੁਰ : ਟ੍ਰੈਫਿਕ ਐਜੂਕੇਸ਼ਨ ਸੈੱਲ ਜਲੰਧਰ ਦਿਹਾਤੀ ਦੀ ਟੀਮ ਤੇ ਪੰਜਾਬ ਪੁਲਿਸ ਵੱਲੋਂ ਮਿਲ ਕੇ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਖੁਰਦਪੁਰ ਨਹਿਰ ਪੁੱਲ ਲਾਗੇ ਨਾਕੇਬੰਦੀ ਕਰ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਹਾਦਸਿਆ ਤੋਂ ਬਚਾਉਣ ਲਈ 4 ਪਹੀਆ ਵਾਹਨਾਂ 'ਤੇ ਰਿਫਲੈਕਟਰ ਲਾਏ ਗਏ। ਟ੍ਰੈਫਿਕ ਐਜੂਕੇਸ਼ਨ ਸੈੱਲ ਜਲੰਧਰ ਦਿਹਾਤੀ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਲੋਕਾਂ ਨੂੰ ਰੋਕ ਕੇ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਤੇ ਡਰਾਈਵ ਕਰਦੇ ਸਮੇਂ ਸੀਟ ਬੈਲਟ ਲਾਉਣ, ਕਾਗਜ਼-ਪੱਤਰ ਪੂਰੇ ਰੱਖਣ, ਕਿਸੇ ਕਿਸਮ ਦਾ ਨਸ਼ਾ ਕਰ ਕੇ ਗੱਡੀ ਨਾ ਚਲਾਉਣ ਲਈ ਕਿਹਾ। ਸੋਮਵਾਰ ਉਨ੍ਹਾਂ•ਨੇ ਆਪਣੀ ਟੀਮ ਨਾਲ ਰਿਫਲੈਕਟਰ ਲਾਏ ਤਾਂ ਜੋ ਆਉਣ ਵਾਲੇ ਧੁੰਦ ਦੇ ਮੌਸਮ 'ਚ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਉਨ੍ਹਾਂ•ਕਿਹਾ ਕਿ ਆਦਮਪੁਰ ਸ਼ਹਿਰ 'ਚ ਚੱਲ ਰਹੇ ਬਿ੍ਜ ਬਣਾਉਣ ਦੇ ਕੰਮ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ•ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਜੀਐੱਮ ਹਰਜੀਤ ਸਿੰਘ ਖਹਿਰਾ ਨਾਲ ਮੀਟਿੰਗ ਕੀਤੀ ਤੇ ਭਰੋਸਾ ਦਿੱਤਾ ਕਿ ਉਹ ਇਸ ਟ੍ਰੈਫਿਕ ਸਮੱਸਿਆ ਨੂੰ ਛੇਤੀ ਹੱਲ ਕਰ ਦੇਣਗੇ। ਇਸ ਮੌਕੇ ਦਵਿੰਦਰ ਕੁਮਾਰ, ਬਲਜੀਤ ਸਿੰਘ, ਕਸ਼ਮੀਰੀ ਲਾਲ (ਤਿੰਨੇ ਏਐੱਸਆਈ), ਪ੍ਰਵੀਨ ਕੁਮਾਰ ਹੈੱਡ ਕਾਂਸਟੇਬਲ ਤੇ ਜਸਵੀਰ ਸਿੰਘ ਕਾਂਸਟੇਬਲ ਹਾਜ਼ਰ ਸਨ।