v> ਜਲੰਧਰ ਜੇਐੱਨਐੱਨ : ਪਹਿਲਾਂ ਜੀਐੱਸਟੀ ਫਿਰ ਪ੍ਰਾਪਰਟੀ ਟੈਕਸ ਤੇ ਹੁਣ ਡਿਵੈੱਲਪਮੈਂਟ ਟੈਕਸ ਦੇ ਭੁਗਤਾਨ ਨੂੰ ਲੈ ਕੇ ਜ਼ਿਲ੍ਹੇ ਦੇ ਵਪਾਰੀਆਂ ਨੂੰ ਨੋਟਿਸ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਵਪਾਰੀਆਂ ’ਚ ਰੋਸ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਹਿਲਾਂ ਤੋਂ ਹੀ ਕੋਰੋਨਾ ਤੇ ਕਿਸਾਨ ਅੰਦੋਲਨ ਦੇ ਚੱਲਦੇ ਬਾਜ਼ਾਰ ’ਚ ਮੰਦੀ ਦਾ ਦੌਰ ਚੱਲ ਰਿਹਾ ਹੈ, ਉੱਪਰ ਦੀ ਹੁਣ ਡਿਵੈੱਲਪਮੈਂਟ ਟੈਕਸ ਨੇ ਵਪਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਵਿਸ਼ੇ ਨੂੰ ਲੈ ਕੇ ਬੁੱਧਵਾਰ ਨੂੰ ‘ਪੰਜਾਬੀ ਜਾਗਰਣ’ ਨੇ ਵਪਾਰੀਆਂ ਦੀ ਰਾਏ ਲਈ। ਵਪਾਰੀਆਂ ਨੇ ਕਿਹਾ ਕਿ ਸਰਕਾਰ ਡਿਵੈੱਲਪਮੈਂਟ ਟੈਕਸ ਵਾਪਸ ਲੈ ਕੇ ਉਨ੍ਹਾਂ ਨੂੰ ਰਾਹਤ ਦੇਵੇ। ਉਹ ਪਹਿਲਾਂ ਹੀ ਸਾਰੇ ਤਰ੍ਹਾਂ ਦੇ ਟੈਕਸ ਸਰਕਾਰ ਨੂੰ ਇਮਾਨਦਾਰੀ ਨਾਲ ਦੇ ਰਹੇ ਹਨ। ਸਰਕਾਰ ਨੂੰ ਵੀ ਉਨ੍ਹਾਂ ਦੇ ਬਾਰੇ ’ਚ ਸੋਚਣਾ ਚਾਹੀਦਾ ਹੈ।

ਡਿਵੈੱਲਪਮੈਂਟ ਟੈਸਟ ਦਾ ਹਮੇਸ਼ਾ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਵੀ ਜ਼ਬਰਦਸਤੀ ਵਪਾਰੀਆਂ ’ਤੇ ਇਸ ਨੂੰ ਥੋਪਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਬਿਲਕੁਲ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ’ਤੇ ਸਰਕਾਰ ਨੂੰ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ।

Posted By: Sarabjeet Kaur