ਅਕਸ਼ੇਦੀਪ ਸ਼ਰਮਾ, ਆਦਮਪੁਰ

ਨੇੜਲੇ ਪਿੰਡ ਕੰਦੋਲਾ ਵਿਖੇ ਗੱਡੀ ਨੂੰ ਸਾਈਡ ਦਿੰਦਿਆਂ ਨਹਿਰ ਦੇ ਕੰਢੇ ਤਿਲਕਣ ਹੋਣ ਕਾਰਨ ਟਰੈਕਟਰ ਨਹਿਰ 'ਚ ਜਾ ਡਿੱਗਿਆ। ਟਰੈਕਟਰ 'ਤੇ ਕਰੀਬ 15-20 ਲੋਕ ਸਵਾਰ ਸਨ ਜਿਨ੍ਹਾਂ ਨੂੰ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਨਹਿਰ 'ਚੋਂ ਬਾਹਰ ਕੱਿਢਆ। ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੱਸਣਯੋਗ ਹੈ ਕਿ ਪਹਿਲਾਂ ਵੀ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ ਜਿਸ ਕਾਰਨ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ।

ਇਸ ਸਬੰਧੀ ਜਦੋਂ ਪੀਡਬਲਯੂਡੀ ਦੇ ਜੇਈ ਰਾਹੁਲ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਨਹਿਰ ਦੇ ਨਾਲ-ਨਾਲ ਸੀਮੇਂਟ ਦੀਆਂ ਥੰਮੀਆਂ ਨਾਲ ਰੇਿਲੰਗ ਕੀਤੀ ਗਈ ਸੀ। ਇਹ ਥੰਮੀਆਂ ਨਹਿਰੀ ਵਿਭਾਗ ਵੱਲੋਂ ਚੁਕਾ ਦਿੱਤੀਆਂ ਗਈਆਂ ਸਨ। ਜੋ ਕਿ ਮੁੜ ਸਹੀ ਢੰਗ ਨਾਲ ਨਹੀਂ ਲਗਾਈਆਂ ਗਈਆਂ। ਜਦੋਂ ਇਸ ਸੰਬੰਧੀ ਪਿੰ੍ਸ ਸਿੰਘ ਐੱਸਡੀਓ ਨਹਿਰੀ ਵਿਭਾਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਥੰਮੀਆਂ ਮਹਿਕਮੇ ਵੱਲੋਂ ਹੀ ਚੁਕਵਾਈਆਂ ਗਈਆਂ ਸਨ। ਮਹਿਕਮੇ ਵੱਲੋਂ ਇਹ ਥੰਮੀਆਂ ਮਿੱਟੀ 'ਚ ਹੀ ਦੱਬੀਆਂ ਗਈਆਂ ਸਨ।

ਇਸ ਮੌਕੇ ਟਰੈਕਟਰ ਦੇ ਮਾਲਕ ਸੁਖਜਿੰਦਰ ਸਿੰਘ ਵਾਸੀ ਪਿੰਡ ਕੰਦੋਲਾ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਹਰਜਾਨਾ ਸਬੰਧਤ ਵਿਭਾਗ ਕੋਲੋਂ ਲੈ ਕੇ ਦਿੱਤਾ ਜਾਵੇ।