ਕੁਲਜੀਤ ਸਿੰਘ ਸੰਧੂ, ਲਾਂਬੜਾ : ਪਾਵਰਕਾਮ ਦੀ ਸਬ-ਡਵੀਜ਼ਨ ਬਾਦਸ਼ਾਹਪੁਰ ਤੋਂ ਮਿਲੀ ਜਾਣਕਾਰੀ ਅਨੁਸਾਰ, ਜਲੰਧਰ-ਨਕੋਦਰ ਰੋਡ 'ਤੇ ਚੱਲ ਰਹੇ ਸ਼ਿਫਟਿੰਗ ਦੇ ਕੰਮ ਦੇ ਮੱਦੇਨਜ਼ਰ 24 ਜੂਨ ਨੂੰ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 12.00 ਵਜੇ ਤਕ ਮਲਕੋ ਏਪੀ ਫੀਡਰ, ਬੂਟਾ ਸ਼ਹਿਰੀ ਫੀਡਰ ਅਤੇ ਟੀਵੀ ਟਾਵਰ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਫੀਡਰਾਂ 'ਤੇ ਬਿਜਲੀ ਬੰਦ ਰਹਿਣ ਕਾਰਨ ਵਡਾਲਾ ਚੌਕ, ਵਡਾਲਾ ਰੋਡ ਅਤੇ ਆਸ-ਪਾਸ ਦਾ ਇਲਾਕਾ, ਦੂਰਦਰਸ਼ਨ ਇਨਕਲੇਵ ਫੇਸ-2, ਵਿਰਕ ਇਨਕਲੇਵ, ਐਲਡੀਕੋ ਫਲੈਟ, ਮਾਨ ਮੈਡੀਸਿਟੀ, ਮਾਤਾ ਗੁਜਰੀ ਕੰਪਲੈਕਸ, ਖਾਂਬਰਾ ਬਾਜ਼ਾਰ, ਸਤਨਾਮ ਹਸਪਤਾਲ, ਆਰਸੀਐੱਫ ਕਾਲੋਨੀ, ਜੀਵਨ ਵਿਹਾਰ, ਬਾਜੜਾ ਮੌੜ, ਆਲੂ ਫਾਰਮ, ਟੀਵੀ ਟਾਵਰ, ਆਲ ਇੰਡੀਆ ਰੇਡੀਓ ਕਾਲੋਨੀ, ਐੱਫਐੱਮ ਰੇਡੀਓ ਕਾਲੋਨੀ, ਧਰਮਪੁਰਾ ਆਬਾਦੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 9.00 ਵਜੇ ਤੋਂ ਦੁਪਹਿਰ 12.00 ਵਜੇ ਵਜੇ ਤੱਕ ਬੰਦ ਰਹੇਗੀ।