ਪੱਤਰ ਪੇ੍ਰਰਕ, ਜਲੰਧਰ : ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾਂ ਮੰਡੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਸ਼ੀਤਲ ਅੰਗੂਰਾਲ, ਮਿੱਤੂ ਅੰਗੂਰਾਲ ਤੇ ਸਨੀ ਅੰਗੂਰਾਲ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਸ਼ਾਮਲ ਹੋਏ। ਵਿਧਾਇਕ ਅੰਗੂਰਾਲ ਨੇ ਕਿਹਾ ਕਿ ਉਹ ਕਾਲਜ ਨੂੰ ਮਾਡਲ ਬਣਾਉਣ ਵਿਚ ਆਪਣਾ ਪੂਰਾ ਸਹਿਯੋਗ ਦੇਣਗੇ। ਉਨਾਂ੍ਹ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਪੇ੍ਰਰਨਾ ਦਿੱਤੀ। ਇਸ ਤੋਂ ਪਹਿਲਾਂ ਕਾਲਜ ਪਿੰ੍ਸੀਪਲ ਡਾ. ਚੰਦਰ ਕਾਂਤਾ ਨੇ ਉਹਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਕਾਲਜ ਦੇ ਰਸਾਲੇ ਸਮਲੋਕ ਦੇ ਪਹਿਲੇ ਅੰਕ ਨੂੰ ਲੋਕ ਅਰਪਣ ਕੀਤਾ ਗਿਆ। ਰਸਾਲੇ ਬਾਰੇ ਜਾਣਕਾਰੀ ਦਿੰਦਿਆਂ ਰਸਾਲੇ ਦੇ ਮੁੱਖ ਸੰਪਾਦਕ ਡਾ: ਸੁਖਪਾਲ ਸਿੰਘ ਥਿੰਦ ਨੇ ਦੱਸਿਆ ਕਿ ਤਿੰਨ ਭਾਸ਼ਾਵਾਂ ਵਿਚ ਛਪੇ ਇਸ ਰਸਾਲੇ ਵਿਚ ਪੰਜਾਹ ਤੋਂ ਉੱਪਰ ਨਵੀਆਂ ਕਲਮਾਂ ਦੀਆਂ ਰਚਨਾਵਾਂ ਸ਼ਾਮਲ ਹਨ। ਤੀਆਂ ਦੇ ਮੇਲੇ ਲਈ ਕਾਲਜ ਵਿਦਿਆਰਥੀਆਂ ਨੇ ਸ਼ਾਨਦਾਰ ਰੰਗਾਰੰਗ ਸੱਭਿਆਚਾਰਕ ਪੋ੍ਗਰਾਮ ਪੇਸ਼ ਕੀਤਾ। ਇਸ ਵਿਚ ਗਰੁੱਪ ਡਾਂਸ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਆਏ ਮਹਿਮਾਨਾਂ ਦਾ ਕਾਲਜ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਾ: ਕਮਲ ਕਿਸ਼ੋਰ, ਡਾ: ਰਮਣੀਕ ਕੋਰ, ਡਾ: ਰਜਨੀਸ਼ ਕੁਮਾਰ, ਨਵੀਤਾ, ਨਰਿੰਦਰ ਕੌਰ, ਸੁਮਨ ਬਾਲਾ, ਸੀਮਾ ਰਾਣੀ, ਅਸ਼ਵਨੀ ਜੱਸਲ, ਅਨੂ, ਪੂਨਮ, ਡਾ: ਨਰਿੰਦਰ ਕੁਮਾਰ, ਨਰੇਸ਼ ਕੁਮਾਰ, ਅਸ਼ਵਨੀ ਵਾਲੀਆ, ਸੰਦੀਪ ਕੁਮਾਰ, ਹਰਪ੍ਰਰੀਤ ਸਿੰਘ, ਸਿਮਰਤਪਾਲ ਸਿੰਘ, ਤਨਵੀ, ਬੀਰਬਲ ਆਦਿ ਸ਼ਾਮਲ ਹੋਏ।