ਅਕਸ਼ੈਦੀਪ ਸ਼ਰਮਾ, ਆਦਮਪੁਰ : ਜਲੰਧਰ ਰੋਡ 'ਤੇ ਸਥਿਤ ਪਿੰਡ ਉਦੇਸੀਆਂ ਨੇੜੇ ਸੜਕ 'ਤੇ ਖੜ੍ਹੀ ਮਸ਼ੀਨ ਵਿਚ ਐਕਟਿਵਾ ਵੱਜਣ ਕਾਰਨ ਦੋ ਔਰਤਾਂ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਪ੍ਰਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਸੀਮਾ ਤੇ ਲੰਕੇਸ਼ ਨੇ ਆਦਮਪੁਰ ਤੋਂ ਦਿੱਲੀ ਲਈ ਰੇਲ ਗੱਡੀ ਫੜਨੀ ਸੀ ਪਰ ਦੇਰ ਹੋ ਜਾਣ ਕਾਰਨ ਗੱਡੀ ਨਿੱਕਲ ਗਈ। ਰਾਜ ਰਾਣੀ ਇਨ੍ਹਾਂ ਦੋਵਾਂ ਨੂੰ ਜਲੰਧਰ ਰੇਲਵੇ ਸਟੇਸ਼ਨ 'ਤੇ ਗੱਡੀ 'ਤੇ ਚੜ੍ਹਾਉਣ ਲਈ ਛੱਡਣ ਆ ਰਹੀ ਸੀ। ਜਦ ਉਹ ਪਿੰਡ ਉਦੇਸੀਆਂ ਨੇੜੇ ਪੁੱਜੇ ਤਾਂ ਲੁੱਕ ਪਾਉਣ ਵਾਲੀ ਮਸ਼ੀਨ ਸੜਕ ਵਿਚਕਾਰ ਖੜ੍ਹੀ ਕੀਤੀ ਹੋਈ ਸੀ ਜੋ ਐਕਟਿਵਾ ਚਾਲਕ ਨੂੰ ਨਜ਼ਰ ਨਾ ਆਉਣ 'ਤੇ ਉਹ ਮਸ਼ੀਨ ਨਾਲ ਜਾ ਟਕਰਾਏ। ਇਸ ਸੜਕ ਹਾਦਸੇ 'ਚ ਸੀਮਾ ਤੇ ਉਸ ਦੀ ਭੈਣ ਰਾਜ ਰਾਣੀ ਸਪੁੱਤਰੀ ਮੰਗੂ ਰਾਮ ਵਾਸੀ ਕਡਿਆਣਾ ਅਤੇ ਲੰਕੇਸ਼ ਸਪੁੱਤਰ ਗੁਰਬਖਸ਼ ਰਾਮ ਵਾਸੀ ਆਦਮਪੁਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਉਨ੍ਹਾਂ ਨੂੰ ਇਲਾਜ ਲਈ ਆਦਮਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ