ਜੇਐੱਨਐੱਨ, ਜਲੰਧਰ : ਗੋਰਾਇਆ ਜੀਟੀ ਰੋਡ 'ਤੇ ਸੋਮਵਾਰ ਰਾਤ ਹੋਏ ਸੜਕ ਹਾਦਸੇ 'ਚ ਕਾਰ ਸਵਾਰ ਤਿੰਨ ਨੌਜਵਾਨ ਜ਼ਖਮੀ ਹੋ ਗਏ। ਹਾਦਸਾ ਕੈਪੀਟਲ ਬੈਂਕ ਦੇ ਸਾਹਮਣੇ ਹਾਈਵੇ 'ਤੇ ਖੜ੍ਹੇ ਇਕ ਟਰੱਕ ਕਾਰਨ ਹੋਇਆ। ਜਾਣਕਾਰੀ ਅਨੁਸਾਰ ਟਰੱਕ ਨੰਬਰ ਆਰਜੇ-10ਜੇ-8723 ਹਾਈਵੇ 'ਤੇ ਖੜ੍ਹਾ ਸੀ। ਇਸੇ ਦੌਰਾਨ ਪਿੱਿਛਓਂ ਆਈ ਇਕ ਕਾਰ ਡੀਐੱਲਆਈ ਜ਼ੈੱਡ ਸੀ 4048 ਸਿੱਧੀ ਉਸ ਵਿਚ ਜਾ ਵੱਜੀ। ਕਾਰ ਵਿਚ ਸਵਾਰ ਰਾਹੁਲ (30), ਵਿੱਕੀ (22) ਤੇ ਆਸ਼ੂ (25) ਸਾਰੇ ਰੋਹਿਨੀ (ਨਵੀਂ ਦਿੱਲੀ) ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ।