ਸੰਵਾਦ ਸੂਤਰ, ਜਲੰਧਰ : ਥਾਣਾ ਸਦਰ ਦੀ ਉਪ ਚੌਕੀ ਦੇ ਜਲੰਧਰ ਹਾਈਟਸ ਪੈਟਰੋਲ ਪੰਪ ਨਜ਼ਦੀਕ ਤੇਜ਼ ਰਫ਼ਤਾਰ ਲਾਂਬੜਾ ਵੱਲ ਜਾ ਰਹੀਆਂ ਤਿੰਨ ਗੱਡੀਆਂ ਆਪਸ 'ਚ ਟਕਰਾ ਗਈਆਂ ਜਿਸ ਦੌਰਾਨ ਤਿੰਨੇ ਗੱਡੀਆਂ ਨੁਕਸਾਨੀਆਂ ਗਈਆਂ। ਮਾਮਲੇ ਦੀ ਜਾਣਕਾਰੀ ਦਿੰਦਿਆਂ ਚੌਕੀ ਜਲੰਧਰ ਹਾਈਟਸ ਇੰਚਾਰਜ ਏਐੱਸਆਈ ਜਸਬੀਰ ਚੰਦ ਨੇ ਦੱਸਿਆ ਕਿ ਪੈਟਰੋਲ ਪੰਪ ਨਜ਼ਦੀਕ ਡਿਵਾਈਡਰ ਬਣ ਰਿਹਾ ਹੈ। ਇਸ ਕਾਰਨ ਤੇਜ਼ ਆ ਰਹੀ ਕਾਰ ਬ੍ਰੀਜ਼ਾ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਜਿਸ ਕਾਰਨ ਪਿੱਛੇ ਵੀ ਤੇਜ਼ ਆ ਰਹੀ ਸਵਿਫਟ ਡਿਜ਼ਾਇਰ ਤੇ ਸੈਂਟਰੋ ਵੀ ਬ੍ਰੀਜ਼ਾ ਨਾਲ ਜਾ ਟਕਰਾਈ। ਇਸ ਹਾਦਸੇ 'ਚ ਤਿੰਨੇ ਵਾਹਨ ਨੁਕਸਾਨੇ ਗਏ। ਤਿੰਨੇ ਚਾਲਕਾਂ ਨੇ ਆਪਸ 'ਚ ਰਾਜ਼ੀਨਾਮਾ ਕਰ ਲਿਆ ਤੇ ਜਿਸ ਕਾਰਨ ਮਾਮਲਾ ਪੁਲਿਸ ਤਕ ਨਹੀਂ ਪੁੱਜਾ।