ਘਰ ਦੇ ਤਾਲੇ ਤੋੜ ਕੇ ਕੀਤੀ ਹਜ਼ਾਰਾਂ ਉਡਾਈ
ਘਰ ਦੇ ਤਾਲੇ ਤੋੜ ਕੇ ਕੀਤੀ ਹਜਾਰਾਂ ਦੀ ਚੋਰੀ
Publish Date: Wed, 12 Nov 2025 10:07 PM (IST)
Updated Date: Wed, 12 Nov 2025 10:10 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ 5 ਦੀ ਹੱਦ ’ਚ ਪੈਂਦੇ ਬਸਤੀ ਦਾਨਿਸ਼ਮੰਦਾ ’ਚ ਚੋਰਾਂ ਨੇ ਉਸ ਵੇਲੇ ਇਕ ਘਰ ਦੇ ਤਾਲੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਦੋਂ ਘਰ ਦੇ ਮਾਲਕ ਬਨਾਰਸ ਗਏ ਹੋਏ ਸਨ। ਗੁਆਂਢੀਆਂ ਨੇ ਪਰਿਵਾਰ ਨੂੰ ਚੋਰੀ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਪਰਿਵਾਰ ਬੁੱਧਵਾਰ ਨੂੰ ਜਲੰਧਰ ਪੁੱਜਾ ਤੇ ਪੁਲਿਸ ਨੂੰ ਚੋਰੀ ਦੀ ਸੂਚਨਾ ਦਿੱਤੀ। ਜਾਣਕਾਰੀ ਦਿੰਦੇ ਹੋਏ ਪੀੜਤ ਗੌਰਵ ਨੇ ਦੱਸਿਆ ਕਿ ਪੂਰਾ ਪਰਿਵਾਰ ਕਾਸ਼ੀ ਮੱਥਾ ਟੇਕਣ ਲਈ ਗਿਆ ਸੀ। ਇਕ ਸਥਾਨਕ ਵਿਅਕਤੀ ਨੇ ਫੋਨ ਕਰ ਕੇ ਉਨ੍ਹਾਂ ਨੂੰ ਦੱਸਿਆ ਕਿ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ ਤੇ ਘਰ ’ਚ ਸਾਮਾਨ ਖਿਲਰਿਆ ਹੋਇਆ ਹੈ। ਗੌਰਵ ਨੇ ਕਿਹਾ ਕਿ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ 16 ਹਜ਼ਾਰ ਰੁਪਏ ਤੇ ਚਾਂਦੀ ਦੇ ਗਹਿਣੇ ਚੋਰੀ ਹੋ ਗਏ ਹਨ। ਥਾਣਾ 5 ਦੀ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।