ਜੇਐੱਨਐੱਨ, ਜਲੰਧਰ : ਸ਼ਨਿਚਰਵਾਰ ਨੂੰ ਸ਼ਹਿਰ 'ਚ ਭਗਵਾਨ ਵਾਲਮੀਕਿ ਦੇ ਜੈਕਾਰਿਆਂ ਨਾਲ ਧਰਤੀ ਤੇ ਆਕਾਸ਼ ਗੂੰਜ ਉਠੇ। ਕਿਤੇ ਲੰਗਰ ਲਗਾ ਕੇ, ਕਿਤੇ ਸ਼ਰਧਾਲੂਆਂ 'ਤੇ ਫੁੱਲਾਂ ਦੀ ਵਰਖਾ ਕਰ ਕੇ ਤੇ ਕਿਤੇ ਸਟੇਜ ਲਗਾ ਕੇ ਭਗਤ ਆਪਣੀ ਸ਼ਰਧਾ ਤੇ ਉਤਸ਼ਾਹ ਦਿਖਾ ਰਹੇ ਸਨ। ਮੌਕਾ ਸੀ ਭਗਵਾਨ ਵਾਲਮੀਕਿ ਉਤਸਵ ਦੇ ਸਬੰਧ ਵਿਚ ਸ਼ਨਿਚਰਵਾਰ ਨੂੰ ਅਲੀ ਮੁਹੱਲਾ 'ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੀ ਅਗਵਾਈ 'ਚ ਸਜਾਈ ਗਈ ਸ਼ੋਭਾ ਯਾਤਰਾ ਦਾ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ। ਸ਼ੋਭਾ ਯਾਤਰਾ ਦੌਰਾਨ ਸਾਰਾ ਜਲੰਧਰ ਪ੍ਰਭੂ ਵਾਲਮੀਕਿ ਦੇ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਸੀ। ਅਲੀ ਮੁਹੱਲੇ ਤੋਂ ਭਗਵਾਨ ਵਾਲਮੀਕਿ ਉਤਸਵ ਕਮੇਟੀ ਵੱਲੋਂ ਵੀ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਅਲੀ ਮੁਹੱਲੇ ਤੋਂ ਹੁੰਦੇ ਹੋਏ ਭਗਵਾਨ ਵਾਲਮੀਕਿ ਚੌਕ, ਸ੍ਰੀ ਰਾਮ ਚੌਕ, ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਤੋਂ ਹੁੰਦੇ ਹੋਏ ਮਾਈ ਹੀਰਾਂ ਗੇਟ ਤੋਂ ਇਲਾਵਾ ਪੂਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਵਾਪਸ ਅਲੀ ਮੁਹੱਲੇ 'ਤੇ ਸੰਪੰਨ ਹੋਈ। ਹਾਥੀ, ਘੋੜਿਆਂ ਤੇ ਬੈਂਡ ਵਾਜਿਆਂ ਨਾਲ ਕੱਢੀ ਗਈ ਸ਼ੋਭਾ ਯਾਤਰਾ 'ਚ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਸ਼ੋਭਾ ਯਾਤਰਾ 'ਚ ਸਿਰ 'ਤੇ ਕਲਸ਼ ਚੁੱਕੀ ਅੌਰਤਾਂ ਪ੍ਰਭੂ ਵਾਲਮੀਕਿ ਜੀ ਦਾ ਗੁਣਗਾਨ ਕਰਦੀਆਂ ਅੱਗੇ ਵਧ ਰਹੀਆਂ ਸਨ। ਪਾਲਕੀ ਸਾਹਿਬ ਦੇ ਅੱਗੇ ਸ਼ਰਧਾਲੂ ਨਤਮਸਤਕ ਹੋ ਰਹੇ ਸਨ। ਇਸ ਦੌਰਾਨ ਕਮੇਟੀ ਦੇ ਪ੍ਰਧਾਨ ਵਿਪਨ ਸਭਰਵਾਲ ਦੀ ਅਗਵਾਈ 'ਚ ਵਿਸ਼ਾਲ ਮੰਚ ਲਗਾ ਕੇ ਸ਼ਰਧਾਲੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਜਤਿੰਦਰ ਨਿੱਕਾ, ਯੂਥ ਪ੍ਰਧਾਨ ਚੇਤੰਨ ਹਾਂਡਾ, ਸਰਪ੍ਰਸਤ ਸ਼ਸ਼ੀ ਸ਼ਰਮਾ, ਚੰਦਨ ਗਰੇਵਾਲ, ਚੇਅਰਮੈਨ ਪੁਰਸ਼ੋਤਮ ਸੋਂਧੀ, ਰਾਜੂ ਨਾਹਰ, ਆਨੰਦ ਬੈਂਸ, ਅਸ਼ਵਨੀ ਥਾਪਰ ਸਮੇਤ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।

ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਦੈਨਿਕ ਜਾਗਰਣ ਦੇ ਸਥਾਨਕ ਸੰਪਾਦਕ ਪੰਜਾਬ ਅਮਿਤ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਉਪਦੇਸ਼ ਸਿਰਫ ਸੁਣਨ ਲਈ ਨਹੀਂ ਹਨ ਬਲਕਿ ਉਨ੍ਹਾਂ ਨੂੰ ਜੀਵਨ ਵਿਚ ਵੀ ਢਾਲਣਾ ਚਾਹੀਦਾ ਹੈ। ਉਨ੍ਹਾਂ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕਮੇਟੀ ਦੇ ਪ੍ਰਧਾਨ ਵਿਪਨ ਸਭਰਵਾਲ ਨੇ ਬਿਹਤਰੀਨ ਯਤਨ ਕੀਤਾ ਹੈ। ਉਥੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਲੋਕਾਂ ਨੂੰ ਸਿ੍ਸ਼ਟੀ ਰਚੇਤਾ ਭਗਵਾਨ ਵਾਲਮੀਕਿ ਦੇ ਸਿਧਾਂਤਾਂ 'ਤੇ ਚੱਲਣ ਦੀ ਪ੍ਰਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਰਮਾਇਣ ਦੀ ਰਚਨਾ ਕਰ ਕੇ ਉਨ੍ਹਾਂ ਆਪਸੀ ਭੇਦਭਾਵ ਅਤੇ ਮਤਭੇਦ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਸੀ। ਇਸ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਮਾਸਟਰ ਸਲੀਮ, ਲਹਿੰਬਰ ਹੁਸੈਨਪੁਰੀ, ਸਨਅਤਕਾਰ ਰਾਜੇਸ਼ ਵਿਜ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਲਿਆ। ਕਮੇਟੀ ਦੇ ਪੰਜਾਬ ਪ੍ਰਧਾਨ ਵਿਪਨ ਸਭਰਵਾਲ ਨੇ ਆਏ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਗਵਾਨ ਵਾਲਮੀਕਿ ਦੇ ਅਸ਼ੀਰਵਾਦ ਨਾਲ ਹੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਉਨ੍ਹਾਂ ਮੁੱਖ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਸਿਰੋਪਾ ਪਹਿਨਾ ਕੇ ਸਨਮਾਨਿਤ ਕੀਤਾ। ਸੰਤ ਸਮਾਜ ਤੋਂ ਮਹੰਤ ਗੰਗਾ ਦਾਸ, ਸਵਾਮੀ ਸਿਕੰਦਰ ਜੀ ਮਹਾਰਾਜ, ਮਹੰਤ ਬੰਸੀ ਦਾਸ, ਪੰਡਿਤ ਗੁਲਸ਼ਨ ਸ਼ਰਮਾ ਵੀ ਮੌਜੂਦ ਸਨ।

ਇਸ ਮੌਕੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਯੂਥ ਪ੍ਰਧਾਨ ਵਿੱਕੀ ਗਿੱਲ, ਸਕੱਤਰ ਗੁਰਪ੍ਰਰੀਤ ਗੋਪੀ, ਪ੍ਰਰੈੱਸ ਸਕੱਤਰ ਆਨੰਦ ਬੈਂਸ, ਵਾਈਸ ਪ੍ਰਧਾਨ ਰਾਜੂ ਖੋਸਲਾ, ਸਕੱਤਰ ਸਾਜਨ ਬੈਂਸ, ਸਕੱਤਰ ਚੇਤਨ ਨਾਹਰ, ਰਾਮੂ ਸਭਰਵਾਲ, ਅਭੀ ਸਭਰਵਾਲ, ਅਸ਼ਵਨੀ ਬੱਬੂ, ਲਵ, ਗੋਪੀ, ਗਜਿੰਦਰ, ਜਰਨੈਲ ਸਿੰਘ, ਵਿਸ਼ਾਲ ਕਲਿਆਣ, ਕਾਰਤਿਕ ਸਹੋਤਾ, ਅਸ਼ੋਕ ਭੀਲ, ਵਿਨੋਦ ਗਿੱਲ, ਗੋਲਾ ਪਹਿਲਵਾਨ, ਵਿਸ਼ਾਲ ਸੰਗਰ, ਮਾਈਕਲ ਖੋਸਲਾ, ਰਮਨ ਗਿੱਲ, ਉਤਸਵ ਕੇਮਟੀ ਮਹਿਲਾ ਪ੍ਰਧਾਨ ਮੋਨਾ ਗਿੱਲ, ਨੀਲਮ ਰਾਣੀ, ਵਾਈਸ ਪ੍ਰਧਾਨ ਨੀਤੂ, ਨੀਨੂ ਸਭਰਵਾਲ, ਉਰਮਿਲਾ ਰਾਣੀ, ਪਿੰਕੀ ਰਾਣੀ, ਸੀਤਾ ਰਾਣੀ, ਕਮਲ ਰਾਣੀ, ਪੰਮੀ ਰਾਣੀ, ਆਸ਼ਾ ਰਾਣੀ, ਰੀਨਾ ਰਾਣੀ, ਅੰਜੂ ਰਾਣੀ, ਸ਼ੈਲੀ, ਕੋਮਲ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ।