ਵਿਨੋਦ ਕੁਮਾਰ, ਅਪਰਾ : ਪਿੰਡ ਤੂਰਾਂ ਦੇ ਨੇੜੇ ਕੁਝ ਚੋਰ ਇਕ ਵਿਅਕਤੀ ਦੀ ਗੱਡੀ 'ਚ 50 ਹਜ਼ਾਰ ਰੁਪਏ ਦੀ ਨਕਦੀ ਤੇ ਮਹਿੰਗਾ ਫੋਨ ਚੋਰੀ ਕਰ ਕੇ ਲੈ ਗਏ। ਦੇਸ ਰਾਜ ਵਾਸੀ ਪਿੰਡ ਤੂਰਾਂ ਨੇ ਦੱਸਿਆ ਕਿ ਪਿੰਡ ਤੂਰਾਂ ਦੀ ਨਹਿਰ ਦੇ ਨਜ਼ਦੀਕ ਇਕ ਹੋਟਲ ਬਣ ਰਿਹਾ ਹੈ। ਬੀਤੇ ਦਿਨ ਸਵੇਰੇ ਲਗਪਗ 7 ਵਜੇ ਉਹ ਆਪਣੀ ਪਤਨੀ ਭਜਨ ਕੌਰ ਨਾਲ ਉਸਾਰੀ ਅਧੀਨ ਹੋਟਲ ਵਿਖੇ ਲਾਈਟਾਂ ਬੰਦ ਕਰਨ ਲਈ ਆਪਣੀ ਗੱਡੀ 'ਚ ਸਵਾਰ ਹੋ ਕੇ ਆਇਆ ਤੇ ਗੱਡੀ ਨੂੰ ਅੰਦਰ ਪਾਰਕ ਕਰ ਦਿੱਤਾ। ਇਸ ਦੌਰਾਨ ਉਹ ਗੱਡੀ ਦੀ ਚਾਬੀ ਕੱਢਣਾ ਭੁੱਲ ਗਿਆ। ਇਸ ਦੌਰਾਨ ਹੀ ਕੁਝ ਸ਼ਾਤਿਰ ਦਿਮਾਗ਼ ਚੋਰ ਪਲਕ ਝਪਕਦਿਆਂ ਹੀ ਗੱਡੀ 'ਚ ਪਈ ਹੋਈ 50 ਹਜ਼ਾਰ ਰੁਪਏ ਦੀ ਨਕਦੀ, ਇਕ ਮਹਿੰਗਾ ਫੋਨ, ਗੱਡੀ ਦੀ ਚਾਬੀ ਤੇ ਗੱਡੀ ਦੇ ਸਾਰੇ ਕਾਗਜ਼ ਚੋਰੀ ਕਰ ਕੇ ਲੈ ਗਏ। ਮਾਮਲੇ ਸਬੰਧੀ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।